ਕਿਰਾਏ ਦੀ ਗਰਲ਼ ਫਰੈਂਡ ਦੀ ਕਮਾਈ 13 ਲੱਖ !

ਏਬੀਪੀ ਸਾਂਝਾ   |  27 May 2016 05:33 PM (IST)
ਕਿਰਾਏ ਦੀ ਗਰਲ਼ ਫਰੈਂਡ ਦੀ ਕਮਾਈ 13 ਲੱਖ !
1

ਅਮਰੀਕਾ ਵਿੱਚ ਪ੍ਰੋਫੈਸ਼ਨਲ ਦੇਹ ਵਪਾਰ ਕਰਨ ਵਾਲੀਆਂ ਕੁੜੀਆਂ ਬਾਰੇ ਨਵਾਂ ਖ਼ੁਲਾਸਾ ਹੋਇਆ ਹੈ। ਦੇਹ ਵਪਾਰ ਦੀ ਬਜਾਏ ਇਸ ਧੰਦੇ ਵਿੱਚ ਆਈਆਂ ਕੁੜੀਆਂ ਹੁਣ ਭਾੜੇ ਦੀਆਂ ਗਰਲ ਫਰੈਂਡ ਬਣ ਕੇ ਲੱਖਾਂ ਰੁਪਏ ਪ੍ਰਤੀ ਮਹੀਨਾ ਕਮਾ ਰਹੀਆਂ ਹਨ।

2

ਅਮਰੀਕੀ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਮੁਟਿਆਰ ਰਿਲੇ ਕੇਅਫ ਨੇ ਦੱਸਿਆ ਕਿ ਗਰਲਫਰੈਂਡ ਬਣ ਕੇ ਉਨ੍ਹਾਂ ਨੂੰ ਪ੍ਰੇਮੀ ਨਾਲ ਫ਼ਿਲਮ ਦੇਖਣੀ ਤੇ ਕੁਝ ਸਮਾਂ ਇਕੱਠਿਆਂ ਬਤੀਤ ਕਰਨਾ ਹੁੰਦਾ ਹੈ।

3

ਰਿਲੇ ਦਾ ਕਹਿਣਾ ਹੈ ਕਿ ਇਹ ਸੋਚ ਗ਼ਲਤ ਹੈ ਕਿ ਕਸਟਮਰ ਹਮੇਸ਼ਾ ਸੈਕਸ ਦੀ ਡਿਮਾਂਡ ਕਰਦੇ ਹਨ। ਉਸ ਦੇ ਜ਼ਿਆਦਾਤਰ ਕਸਟਮਰ ਸਿਰਫ਼ ਉਸ ਨਾਲ ਗੱਲਬਾਤ ਕਰਨਾ ਪਸੰਦ ਕਰਦੇ ਹਨ।

4

ਰਿਲੇ ਅਨੁਸਾਰ ਉਸ ਦੇ ਕੁਝ ਕਸਟਮਰ ਉਸ ਨੂੰ ਮੀਟਿੰਗ ਤੇ ਪਾਰਟੀਆਂ ਵਿੱਚ ਆਪਣੀ ਪ੍ਰੇਮਿਕਾ ਬਣਾ ਕੇ ਲੈ ਕੇ ਜਾਂਦੇ ਹਨ ਤੇ ਬਦਲੇ ਵਿੱਚ ਨੂੰ ਲੱਖ ਰੁਪਏ ਦਿੰਦੇ ਹਨ। ਰਿਲੇ ਨੇ ਦੱਸਿਆ ਕਿ ਉਹ ਹਰ ਮਹੀਨੇ ਕਰੀਬ 13 ਲੱਖ ਰੁਪਏ ਸਿਰਫ਼ ਪ੍ਰੇਮਿਕਾ ਬਣ ਕੇ ਕਮਾਉਂਦੀ ਹੈ।

5

ਨੇਵਾਦਾ ਵਿੱਚ ਰਹਿਣ ਵਾਲੀ ਏਲਿਸਾ ਨੇ ਦੱਸਿਆ ਕਿ ਉਸ ਦੇ ਕਸਟਮਰ ਉਸ ਨੂੰ ਹਫ਼ਤੇ ਲਈ ਬੁੱਕ ਕਰਦੇ ਹਨ ਤੇ ਬਦਲੇ ਵਿੱਚ ਉਸ ਨੂੰ ਚੰਗੀ ਕਮਾਈ ਹੁੰਦੀ ਹੈ। ਕਿਰਾਏ ਦੀ ਗਰਲ਼ਫਰੈਂਡ ਦੇ ਤੌਰ ਉੱਤੇ ਕੁਝ ਕੁੜੀਆਂ ਨੇ ਸਿਰਫ਼ ਦੋ ਤਿੰਨ ਗ੍ਰਾਹਕ ਹੀ ਰੱਖ ਲਏ ਹਨ ਤੇ ਹਫ਼ਤੇ ਵਿੱਚ ਹੀ ਮਹੀਨੇ ਭਰ ਦੀ ਕਮਾਈ ਕਰ ਲੈਂਦੀਆਂ ਹਨ।

6

ਜੈਸਿਕਾ ਨਾਮਕ ਇੱਕ ਕੁੜੀ ਨੇ ਦੱਸਿਆ ਕਿ ਉਸ ਦੇ ਪ੍ਰੇਮੀ ਨੇ ਉਸ ਦਾ ਜਨਮ ਦਿਨ ਪੈਰਿਸ ਵਿੱਚ ਮਨਾਇਆ ਸੀ।

  • ਹੋਮ
  • Photos
  • ਲਾਈਫਸਟਾਈਲ
  • ਕਿਰਾਏ ਦੀ ਗਰਲ਼ ਫਰੈਂਡ ਦੀ ਕਮਾਈ 13 ਲੱਖ !
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ