ਗਦਾਫੀ ਨੂੰ ਕਿਉਂ ਕਰਦੇ ਨੇ ਲੀਬੀਆ ਦੇ ਲੋਕ ਅੱਜ ਯਾਦ

ਗਦਾਫੀ ਨੇ ਨਵੇਂ ਵਿਆਹੇ ਜੋੜਿਆ ਲਈ ਸ਼ਗਨ ਸਕੀਮ ਵੀ ਲਾਗੂ ਕੀਤੀ ਹੋਈ ਸੀ। ਹਰ ਨਵੇਂ ਜੋੜੇ ਨੂੰ ਗਾਦਫ਼ੀ ਸ਼ਗਨ ਵਜੋਂ 32 ਲੱਖ ਰੁਪਏ ਦਿੰਦਾ ਸੀ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਬੱਚੇ ਪੈਂਦੇ ਕਰਨ ਸਮੇਂ 3 ਲੱਖ ਵੱਖਰੇ ਦੌਰ ਉੱਤੇ ਜਣੇਪਾ ਭੱਤਾ ਮਿਲਦਾ ਸੀ।
ਦੁਨੀਆ ਦੇ ਤਾਨਾਸ਼ਾਹ ਅਤੇ ਲਿਬੀਆ ਦੇ ਮਰਹੂਮ ਸ਼ਾਸਕ ਮੁਆਮਾਰ ਗਦਾਫੀ ਦਾ ਅੱਜ ਦਿਨ ਅੰਤ ਹੋਇਆ ਸੀ। 2011 ਵਿੱਚ 20 ਅਕਤੂਬਰ ਨੂੰ ਗਦਾਫੀ ਨੂੰ ਸੈਨਾ ਨੇ ਸੀਰਤ ਸ਼ਹਿਰ ਵਿੱਚ ਮਾਰ ਮੁਕਾਇਆ ਸੀ।
ਇਲਾਜ ਵੀ ਹਰ ਤਰ੍ਹਾਂ ਨਾਲ ਲੀਬੀਆ ਵਿੱਚ ਗਦਾਫੀ ਦੇ ਸਮੇਂ ਮੁਫਤ ਸੀ।
ਪੂਰੇ ਦੇਸ਼ ਵਿੱਚ ਬੱਚਿਆਂ ਦੀ ਪੜਾਈ ਮੁਫ਼ਤ ਸੀ। ਇਸ ਤੋਂ ਇਲਾਵਾ ਜੇਕਰ ਕੋਈ ਵਿਦਿਆਰਥੀ ਵਿਦੇਸ਼ ਵਿੱਚ ਸਿੱਖਿਆ ਲੈਣਾ ਚਾਹੁੰਦਾ ਸੀ ਤਾਂ ਉਸ ਦਾ ਖਰਚਾ ਵੀ ਸਰਕਾਰ ਚੁੱਕਦੀ ਸੀ।
ਲਿਬੀਆ ਵਿੱਚ ਗਦਾਫ਼ੀ ਦੇ ਸ਼ਾਸਨ ਸਮੇਂ ਹਰ ਨਾਗਰਿਕ ਨੂੰ ਘਰ ਦੇਣਾ ਉੱਥੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਸੀ।
ਇਸ ਤੋਂ ਇਲਾਵਾ ਗਦਾਫ਼ੀ ਨੇ ਜਨਤਾ ਦਾ ਬਿਜਲੀ ਦਾ ਬਿੱਲ ਵੀ ਮੁਆਫ਼ ਕੀਤਾ ਹੋਇਆ ਸੀ। ਬਿਜਲੀ ਦਾ ਪੂਰਾ ਖਰਚਾ ਸਰਕਾਰ ਚੁੱਕਦੀ ਸੀ।
ਗਦਾਫੀ ਬਾਰੇ ਕਈ ਤਰ੍ਹਾਂ ਦੀਆਂ ਧਾਰਨਾ ਪ੍ਰਸਿੱਧ ਹਨ ਪਰ ਉਸ ਨੇ ਜੋ ਸਹੂਲਤਾਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਉਹ ਸ਼ਾਇਦ ਹੀ ਦੁਨੀਆ ਵਿੱਚ ਕੋਈ ਸਰਕਾਰ ਦੇ ਸਕੇ।