ਪੜ੍ਹੋ ਸ਼੍ਰੀਦੇਵੀ ਬਾਰੇ ਦਿਲਚਸਪ ਕਿੱਸੇ

ਅਦਾਕਾਰਾ ਰੇਖਾ ਵੀ ਸ਼੍ਰੀਦੇਵੀ ਲਈ ਡਬਿੰਗ ਕਰ ਚੁੱਕੀ ਹੈ। ਸਾਲ 1986 ਵਿੱਚ ਆਈ ਸ਼੍ਰੀਦੇਵੀ ਦੀ ਫਿਲਮ 'ਆਖਰੀ ਰਾਸਤਾ' ਵਿੱਚ ਰੇਖਾ ਨੇ ਡਬਿੰਗ ਕੀਤੀ ਸੀ।
ਅਦਾਕਾਰਾ ਸ਼੍ਰੀਦੇਵੀ ਦੀ ਅਚਨਚੇਤ ਮੌਤ ਤੋਂ ਬਾਅਦ ਪੂਰਾ ਬਾਲੀਵੁੱਡ ਸਦਮੇ ਵਿੱਚ ਹੈ। ਪ੍ਰਧਾਨ ਮੰਤਰੀ ਸਣੇ ਪੂਰੇ ਮੁਲਕ ਨੇ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਮੌਕੇ ਅੱਜ ਅਸੀਂ ਸ਼੍ਰੀਦੇਵੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਹੀ ਤੁਸੀਂ ਜਾਣਦੇ ਹੋਵੋ।
ਸ਼੍ਰੀਦੇਵੀ ਨੂੰ ਲੋਕਾਂ ਵਿੱਚ ਮਸ਼ਹੂਰ ਕਰਨ ਵਾਲੀ ਫਿਲਮ 'ਮਿਸਟਰ ਇੰਡੀਆ' ਨੂੰ ਲੈ ਕੇ ਬੇਹੱਦ ਮਸ਼ਹੂਰ ਕਹਾਣੀ ਹੈ। ਜਦੋਂ ਬੋਨੀ ਕਪੂਰ ਨੇ ਸ਼੍ਰੀਦੇਵੀ ਨੂੰ ਫਿਲਮ ਆਫਰ ਕੀਤੀ ਤਾਂ ਸ਼੍ਰੀਦੇਵੀ ਦੀ ਮਾਂ ਨੇ 10 ਲੱਖ ਰੁਪਏ ਫੀਸ ਮੰਗੀ। ਬੋਨੀ ਕਪੂਰ ਨੇ 10 ਲੱਖ ਦੀ ਥਾਂ 11 ਲੱਖ ਰੁਪਏ ਦਿੱਤੇ। ਬਾਅਦ ਵਿੱਚ ਦੋਹਾਂ ਨੇ ਵਿਆਹ ਵੀ ਕਰ ਲਿਆ।
ਕਿਹਾ ਜਾਂਦਾ ਹੈ ਕਿ ਸ਼੍ਰੀਦੇਵੀ ਤੇ ਜਯਾਪ੍ਰਦਾ ਦੀ ਆਪਸ ਵਿੱਚ ਕਦੇ ਨਹੀਂ ਬਣੀ। ਇੱਕ ਵਾਰ ਸਾਲ 1984 ਵਿੱਚ ਫਿਲਮ 'ਮਕਸਦ' ਦੀ ਸ਼ੂਟਿੰਗ ਵੇਲੇ ਰਾਜੇਸ਼ ਖੰਨਾ ਤੇ ਜਿਤੇਂਦਰ ਨੇ ਦੋਹਾਂ ਨੂੰ ਮੇਕਅਪ ਰੂਮ ਵਿੱਚ ਬੰਦ ਕਰ ਦਿੱਤਾ ਸੀ ਪਰ ਜਦੋਂ ਖੋਲ੍ਹਿਆ ਤਾਂ ਦੋਵੇਂ ਚੁੱਪਚਾਪ ਬੈਠੀਆਂ ਸਨ।
ਸ਼੍ਰੀਦੇਵੀ ਨੇ ਆਪਣੀਆਂ ਫਿਲਮਾਂ ਵਿੱਚ ਗਾਣੇ ਵੀ ਗਾਏ ਸਨ। 'ਸਦਮਾ' ਤੇ 'ਚਾਂਦਨੀ' ਦੇ ਗੀਤ ਉਨ੍ਹਾਂ ਆਪ ਹੀ ਗਾਏ ਸਨ।
ਸ਼੍ਰੀਦੇਵੀ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਲਈ ਸਭ ਤੋਂ ਪਹਿਲਾਂ ਵੈਨਿਟੀ ਵੈਨ ਆਈ ਸੀ।
ਸ਼੍ਰੀਦੇਵੀ ਨੇ ਫਿਲਮ 'ਚਾਲਬਾਜ਼' ਦਾ ਗਾਣਾ 103 ਡਿੱਗਰੀ ਬੁਖਾਰ ਵਿੱਚ ਸ਼ੂਟ ਕੀਤਾ ਸੀ। ਫਿਲਮ ਦੇ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਬਹੁਤ ਬੀਮਾਰ ਸੀ। ਇਹ ਗਾਣਾ ਵੀ ਸੁਪਰਹਿੱਟ ਰਿਹਾ।
ਤੁਹਾਨੂੰ ਜਾਣ ਕਿ ਹੈਰਾਨੀ ਹੋਵੇਗੀ ਕਿ ਬਾਲੀਵੁੱਡ ਦੀ ਪਹਿਲੀ ਸੁਪਰਸਟਾਰ ਅਦਾਕਾਰਾ ਬਣਨ ਵਾਲੀ ਸ਼੍ਰੀਦੇਵੀ ਜਦ ਫਿਲਮਾਂ ਵਿੱਚ ਆਈ ਤਾਂ ਉਨ੍ਹਾਂ ਨੂੰ ਹਿੰਦੀ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ। ਪਹਿਲਾਂ ਉਨ੍ਹਾਂ ਦੀ ਆਵਾਜ਼ ਡੱਬ ਕੀਤੀ ਜਾਂਦੀ ਸੀ।