ਕਿਉਂ ਦੁਨੀਆ ਪਾਗਲ ਹੈ 'ਪੋਕੇਮੋਨ ਗੋ' ਦੇ ਪਿੱਛੇ, ਤਸਵੀਰਾਂ ਰਾਹੀਂ ਜਾਣੋ ਦਿਲਚਸਪ ਗੱਲਾਂ
ਹਾਲ ਹੀ ਵਿੱਚ ਪੋਕੇਮਾਨ ਗੋ ਦੇ ਨਾਂ ਤੋਂ ਲਾਂਚ ਹੋਈ ਇਸ ਗੇਮ ਨੇ ਲੋਕਾਂ ਦਾ ਦਿਲ ਲੁੱਟ ਲਿਆ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਇਸ ਗੇਮ ਬਾਰੇ ਗੱਲਾਂ ਕਰ ਰਿਹਾ ਹੈ। ਰਿਲੀਜ਼ ਹੋਣ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਇਹ ਟਿੰਡਰ ਤੋ ਜ਼ਿਆਦਾ ਲੋਕਾਂ ਨੂੰ ਪਸੰਦ ਆਈ ਹੈ। ਕਈ ਦੇਸ਼ਾਂ ਵਿੱਚ ਇਹ ਗੇਮ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਕਈ ਲੋਕ ਇਸ ਗੇਮ ਨੂੰ ਖੇਡਦੇ ਹੋਏ ਘਟਨਾ ਦਾ ਸ਼ਿਕਾਰ ਹੋ ਰਹੇ ਹਨ। ਤਸਵੀਰਾਂ ਵਿੱਚ ਦੇਖੋ ਪੋਕੇਮਾਨ ਗੋ ਨਾਲ ਜੁੜੀਆਂ ਦਿਲਚਸਪ ਗੱਲਾਂ...
ਇਸ ਗੇਮ ਨੂੰ ਖੇਡਣ ਦੇ ਲਈ ਲੋਕ ਘਰਾਂ ਤੋ ਬਾਹਰ ਨਿਕਲ ਰਹੇ ਹਨ। ਇੱਕ ਮਹਿਲਾ ਇਸ ਗੇਮ ਨੂੰ ਖੇਡਦੇ ਹੋਏ ਰੁੱਖ ਨਾਲ ਫਸ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਉਸ ਮਹਿਲਾ ਨੂੰ ਬਾਹਰ ਕੱਢਿਆ ਗਿਆ।
ਪੋਕੇਮੋਨ ਗੋ ਐੰਡ੍ਰਾਇਡ ਅਤੇ ਆਈ.ਓ.ਐਸ. ਪਲੇਟਫ਼ਾਰਮ ਤੇ ਉਪਲਬਧ ਹੈ। ਇਸ ਨੂੰ ਹਾਲੇ ਅਧਿਕਾਰਤ ਤੋਰ ਤੇ ਭਾਰਤ ਵਿੱਚ ਲਾਂਚ ਨਹੀਂ ਕੀਤਾ ਗਿਆ ਹੈ।
ਇਸ ਗੇਮ ਵਿੱਚ ਤੁਸੀਂ ਫ਼ੋਨ ਦੇ ਕੈਮਰੇ ਦਾ ਇਸਤੇਮਾਲ ਕਰ ਕੇ ਪੋਕੇਮਾਨ ਨੂੰ ਫੜ ਕੇ ਪਵਾਇੰਟ ਹਾਸਿਲ ਕਰ ਸਕਦੇ ਹੋ।
ਪੋਕੇਮੋਨ ਹਾਸਿਲ ਕਰਨ ਅਤੇ ਜਿਮਸ ਨਾਲ ਲੜਨ ਦੇ ਲਈ ਤੁਹਾਨੂੰ ਸੱਚੀ ਦੀ ਦੁਨੀਆ ਵਿੱਚ ਤੁਰਨਾ ਪਵੇਗਾ। ਤੁਸੀਂ ਜਦੋਂ ਵੀ ਚੱਲੋਗੇ ਅਤੇ ਮੁੜੋਗੇ, ਗੇਮ ਦੇ ਅੰਦਰ ਤੁਹਾਡਾ ਕਰੈਕਟਰ ਵੀ ਤੁਰੇਗਾ।
ਪੋਕੇਮੋਨ ਐਗਸ ਨੂੰ ਹੇਚ ਕਰਨ ਦੇ ਲਈ ਤੁਹਾਨੂੰ ਇੱਕ ਨਿਰਧਾਰਿਤ ਰਸਤਾ ਤੈਅ ਕਰਨਾ ਪਵੇਗਾ।
ਹਾਲ ਹੀ ਵਿੱਚ ਪੋਕੇਮਾਨ ਗੋ ਦੇ ਨਾਂ ਤੋਂ ਲਾਂਚ ਹੋਈ ਇਸ ਗੇਮ ਨੇ ਲੋਕਾਂ ਦਾ ਦਿਲ ਲੁੱਟ ਲਿਆ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਇਸ ਗੇਮ ਬਾਰੇ ਗੱਲਾਂ ਕਰ ਰਿਹਾ ਹੈ। ਰਿਲੀਜ਼ ਹੋਣ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਇਹ ਟਿੰਡਰ ਤੋ ਜ਼ਿਆਦਾ ਲੋਕਾਂ ਨੂੰ ਪਸੰਦ ਆਈ ਹੈ। ਕਈ ਦੇਸ਼ਾਂ ਵਿੱਚ ਇਹ ਗੇਮ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਕਈ ਲੋਕ ਇਸ ਗੇਮ ਨੂੰ ਖੇਡਦੇ ਹੋਏ ਘਟਨਾ ਦਾ ਸ਼ਿਕਾਰ ਹੋ ਰਹੇ ਹਨ। ਤਸਵੀਰਾਂ ਵਿੱਚ ਦੇਖੋ ਪੋਕੇਮਾਨ ਗੋ ਨਾਲ ਜੁੜੀਆਂ ਦਿਲਚਸਪ ਗੱਲਾਂ...
ਦੱਸਣਯੋਗ ਹੈ ਕਿ ਪੋਕੇਮਾਨ ਦੀ ਸ਼ੁਰੂਆਤ 20 ਸਾਲ ਪਹਿਲਾਂ 1995 ਵਿੱਚ ਹੋਈ ਸੀ। ਪੋਕੇਮਾਨ ਦੀਆਂ ਕਈ ਕਾਮਿਕ ਕਿਤਾਬਾਂ ਵੀ ਆਉਂਦਿਆਂ ਹਨ।