ਗੁਰਦਾਸਪੁਰ ਪਹੁੰਚਿਆ ਪਾਕਿਸਤਾਨ ਤੋਂ ਚੱਲਿਆ ਨਗਰ ਕੀਰਤਨ, ਕਰੋ ਦਰਸ਼ਨ
ਇਹ ਨਗਰ ਕੀਰਤਨ ਗੁਰਦਾਸਪੁਰ ਤੋਂ ਹੁੰਦਾ ਹੋਇਆ ਦੀਨਾਨਗਰ ਤੇ ਅੱਜ ਦੇਰ ਰਾਤ ਪਠਾਨਕੋਟ ਦੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿੱਚ ਆਰਾਮ ਕਰੇਗਾ। ਕੱਲ੍ਹ ਸਵੇਰੇ ਜੰਮੂ-ਕਸ਼ਮੀਰ ਲਈ ਰਵਾਨਾ ਹੋਏਗਾ।
ਜਿੱਥੇ-ਜਿੱਥੇ ਵੀ ਨਗਰ ਕੀਰਤਨ ਪਹੁੰਚ ਰਿਹਾ ਹੈ, ਸੰਗਤ ਪੂਰੀ ਤਿਆਰੀ ਨਾਲ ਸਵਾਗਤ ਕਰ ਰਹੀ ਹੈ।
ਨਗਰ ਕੀਰਤਨ ਬਟਾਲਾ ਤੋਂ ਨੌਸ਼ਹਿਰਾ ਮੱਝਾ ਸਿੰਘ, ਧਾਰੀਵਾਲ ਤੋਂ ਹੁੰਦਾ ਹੋਇਆ ਅੱਜ ਦੁਪਹਿਰ ਗੁਰਦਾਸਪੁਰ ਪਹੁੰਚਿਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਤੇ ਵੱਡੀ ਗਿਣਤੀ ਸੰਗਤਾਂ ਨੇ ਸਵਾਗਤ ਕੀਤਾ।
ਦੇਰ ਰਾਤ ਤਕ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਅਲੌਕਿਕ ਨਗਰ ਕੀਰਤਨ ਦੇ ਦਰਸ਼ਨ ਕੀਤੇ। ਚੁਫੇਰੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੱਤੀ।
ਨਗਰ ਕੀਰਤਨ ਬੀਤੀ ਰਾਤ ਕਰੀਬ 1 ਵਜੇ ਬਟਾਲਾ ਪਹੁੰਚਿਆ ਜਿੱਥੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੰਗਤ ਨੇ ਆਤਿਸ਼ਬਾਜ਼ੀ ਚਲਾ ਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਚੱਲਿਆ ਕੌਮਾਂਤਰੀ ਨਗਰ ਕੀਰਤਨ ਕੱਲ੍ਹ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਇਆ।