ਵੇਖੋ iPhone 7 ਦੀਆਂ ਤਸਵੀਰਾਂ
ਐਪਲ ਨੇ ਬੁੱਧਵਾਰ ਦੇਰ ਰਾਤ ਆਈਫੋਨ 7 ਤੇ ਆਈਫੋਨ 7 ਪਲੱਸ ਲਾਂਚ ਕਰ ਦਿੱਤਾ। 7ਵੀਂ ਪੀੜੀ ਦੇ ਆਈਫੋਨ-7 ਬਿਨਾਂ ਆਡੀਓ ਜੈੱਕ ਦੇ ਨਾਲ ਵਾਟਰ ਪਰੂਫ਼ ਵੀ ਹੈ।
ਇਸ ਦੇ ਨਾਲ ਹੀ ਐਪਲ ਨੇ iOS 10, ਐਪਲ ਵਾਚ ਸੀਰੀਜ਼ 2 ਵੀ ਲਾਂਚ ਕੀਤੀ ਹੈ। ਇਹਨਾਂ ਨਵੇਂ ਫ਼ੋਨ ਦੀ 9 ਸਤੰਬਰ ਨੂੰ ਪ੍ਰੀ-ਬੁਕਿੰਗ ਹੋਵੇਗੀ ਅਤੇ 7 ਅਕਤੂਬਰ ਨੂੰ ਇਹ ਭਾਰਤ ਵਿੱਚ ਮਿਲਣਾ ਸ਼ੁਰੂ ਹੋ ਜਾਣਗੇ। ਅਮਰੀਕਾ ਵਿੱਚ ਆਈ ਫ਼ੋਨ ਦੀ ਕੀਮਤਾਂ 43 ਹਜ਼ਾਰ ਰੁਪਏ ਅਤੇ ਭਾਰਤ ਵਿੱਚ ਇਹ 60 ਹਜ਼ਾਰ ਦੇ ਕਰੀਬ ਮਿਲੇਗਾ।
ਨਵੇਂ ਆਈ ਫ਼ੋਨ ਵਿਚ ਆਈ. ਪੀ. 67 ਪ੍ਰੋਟੈਕਸ਼ਨ ਸਟੈਂਡਰਡ ਨੂੰ ਫਾਲ਼ੋਂ ਕੀਤਾ ਗਿਆ ਹੈ, ਜਿਸ ਨਾਲ ਨਵਾਂ ਆਈ ਫ਼ੋਨ ਪਾਣੀ ਵਿਚ ਡੁੱਬਣ ਜਾਂ ਮਿੱਟੀ ਪੈਣ ‘ਤੇ ਵੀ ਸੁਰੱਖਿਅਤ ਰਹੇਗਾ।
ਨਵਾਂ ਆਈ ਫ਼ੋਨ ਪਹਿਲੀ ਵਾਰ ਜੈੱਟ ਬਲੈਕ ਕਲਰ ਵਿਚ ਉਤਾਰਿਆ ਗਿਆ ਹੈ। ਇਸ ਦਾ ਸਟੇਟਲੈੱਸ ਸਟੀਲ ਦਾ ਲੋਗੋ ਵੀ ਜੈੱਟ ਬਲੈਕ ਕਲਰ ਵਿਚ ਹੀ ਹੈ। ਨਵੇਂ ਫ਼ੋਨ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਗਿਆ ਹੈ। ਨਵਾਂ ਫ਼ੋਨ ਗੋਲਡ, ਸਿਲਵਰ ਕਲਰ ਵਿਚ ਵੀ ਮੁਹੱਈਆ ਹੋਵੇਗਾ।
ਫ਼ਿਲਹਾਲ ਦੋਵੇਂ ਫ਼ੋਨ ਅਮਰੀਕਾ, ਯੂ. ਕੇ. ਤੇ ਚੀਨ ਵਿਚ ਲਾਂਚ ਕੀਤੇ ਗਏ ਹਨ। ਭਾਰਤ ਵਿਚ ਇਹ ਫ਼ੋਨ 7 ਅਕਤੂਬਰ ਤੋਂ ਲਾਂਚ ਕੀਤੇ ਜਾਣਗੇ। ਦੋਵੇਂ ਫੋਨਾਂ ਦੀ ਵੱਧ ਤੋਂ ਵੱਧ ਸਮਰੱਥਾ 256 ਜੀ. ਬੀ. ਤਕ ਵਧਾਈ ਗਈ ਹੈ। ਦੋਵੇਂ ਫ਼ੋਨ 32 ਜੀ. ਬੀ., 128 ਜੀ. ਬੀ. ਤੇ 256 ਜੀ. ਬੀ. ਦੀ ਸਮਰੱਥਾ ਵਿਚ ਮੁਹੱਈਆ ਹੋਣਗੇ। ਆਈ ਫ਼ੋਨ -7 ਦੀਆਂ ਕਈ ਖ਼ੂਬੀਆਂ ਹਨ।