177 ਦੀ ਰਫਤਾਰ ਨਾਲ 'ਇਰਮਾ' ਨੇ ਢਾਹਿਆ ਕਹਿਰ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਫੈਡਰਲ ਮਦਦ ਮਿਲਣ ਦਾ ਰਾਹ ਖੁੱਲ੍ਹ ਗਿਆ ਹੈ।
ਸੂਬੇ ਵਿੱਚ 33 ਲੱਖ ਘਰਾਂ ਤੇ ਸਨਅਤੀ ਇਕਾਈਆਂ ਦੀ ਬਿਜਲੀ ਠੱਪ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਤਕ ਬਿਜਲੀ ਬਹਾਲ ਕਰਨ ਵਿੱਚ ਕਈ ਹਫਤੇ ਲੱਗ ਜਾਣਗੇ।
ਮਿਆਮੀ, ਟੰਪਾ, ਫੋਰਟ ਲਾਡਰਡੇਲ ਤੇ ਦੱਖਣੀ ਫਲੋਰੀਡਾ ਦੇ ਕਈ ਹਿੱਸਿਆਂ ਵਿੱਚ ਕਰਫਿਊ ਵੀ ਲਾਇਆ ਗਿਆ ਹੈ ਤੇ ਇਸ ਉਲੰਘਣਾ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਪ੍ਰਸ਼ਾਸਨ ਇਸ ਤੂਫਾਨ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਭਾਲ ਕਰ ਰਿਹਾ ਹੈ। ਲੋਕਾਂ ਦੀ ਤਲਾਸ਼ ਲਈ ਹਰ ਘਰ ਨੂੰ ਵੇਖਿਆ ਜਾ ਰਿਹਾ ਹੈ। ਐਮਰਜੈਂਸੀ ਸਪਲਾਈ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
ਫਲੋਰੀਡਾ ਕੀਜ਼ ਦੇ ਹੇਠਲੇ ਹਿੱਸਿਆਂ ਵਿੱਚ ਆਏ ਹੜ੍ਹਾਂ ਕਾਰਨ ਕਈ ਥਾਵਾਂ 'ਤੇ ਪਾਣੀ ਦਾ ਪੱਧਰ ਤਿੰਨ ਮੀਟਰ ਤਕ ਵੀ ਦਰਜ ਕੀਤਾ ਗਿਆ ਹੈ। ਹਾਲੇ ਤੱਕ ਇਰੋਮਾ ਦੇ ਕਹਿਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਹੈ।
ਫਲੋਰੀਡਾ ਵਿੱਚ ਹਾਲੇ ਤਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਕੈਰੇਬਿਆਈ ਟਾਪੂ ਵਿੱਚ ਇਸ ਖ਼ਤਰਨਾਕ ਤੂਫਾਨ ਨਾਲ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੂਫਾਨ ਕਾਰਨ 177 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਚੱਲੀਆਂ। ਇੱਥੇ ਤਕਰੀਬਨ 1,60,000 ਲੋਕਾਂ ਨੂੰ ਕੈਂਪਾਂ ਵਿੱਚ ਰੱਖਿਆ ਗਿਆ ਹੈ।
ਅਜਿਹੀ ਉਮੀਦ ਸੀ ਕਿ ਇਰਮਾ ਵੱਡੀ ਆਬਾਦੀ ਵਾਲੇ ਟੰਪਾ-ਸੇਂਟ ਪੀਟਰਸਬਰਗ ਤਕ ਪਹੁੰਚਦਾ ਹੋਇਆ ਕਮਜ਼ੋਰ ਪੈ ਜਾਵੇਗਾ। ਇਹ ਫਲੋਰੀਡਾ ਵਿੱਚ ਸ਼੍ਰੇਣੀ 4 ਦੇ ਚੱਕਰਵਾਤ ਦੇ ਰੂਪ ਵਿੱਚ ਆਇਆ।
400 ਮੀਲ ਖੇਤਰ ਵਿੱਚ ਫੈਲਿਆ ਇਹ ਤੂਫਾਨ ਫਲੋਰੀਡਾ ਕੀਜ਼ ਤੋਂ ਗੁਜ਼ਰਦਾ ਹੋਇਆ ਸੂਬੇ ਦੇ ਪੱਛਮੀ ਕੰਢੇ 'ਤੇ ਪਹੁੰਚ ਕੇ ਮੱਠਾ ਹੈ ਗਿਆ ਹੈ। ਮਿਆਮੀ ਤੇ ਅਟਲਾਂਟਿਕ ਸਾਗਰ ਕੋਲੋਂ ਗੁਜ਼ਰ ਚੁੱਕਾ ਹੈ।
ਫਲੋਰੀਡਾ ਕੀਜ਼ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਇਰਮਾ ਤੂਫਾਨ ਫਲੋਰੀਡਾ ਦੇ ਮੇਨ ਲੈਂਡ ਤਕ ਪੁੱਜ ਗਿਆ ਹੈ। ਇਸ ਤੂਫਾਨ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਕਰੋੜਾਂ ਦੀ ਗਿਣਤੀ ਵਿੱਚ ਲੋਕ ਹਨ੍ਹੇਰੇ ਵਿੱਚ ਹੀ ਬੈਠੇ ਹਨ। ਕਈ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ।