✕
  • ਹੋਮ

ਪਿਰਾਮਲ ਪਰਿਵਾਰ ਦੀ ਨੂੰਹ ਬਣੇਗੀ ਅੰਬਾਨੀਆਂ ਦੀ ਧੀ

ਏਬੀਪੀ ਸਾਂਝਾ   |  07 May 2018 11:45 AM (IST)
ਪਿਰਾਮਲ ਪਰਿਵਾਰ ਦੀ ਨੂੰਹ ਬਣੇਗੀ ਅੰਬਾਨੀਆਂ ਦੀ ਧੀ
1

2

3

4

5

6

7

8

9

10

11

ਦੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਕੁਝ ਹੋਰ ਤਸਵੀਰਾਂ।

12

ਬੀਤੇ ਕੱਲ੍ਹ ਸਗਾਈ ਤੋਂ ਬਾਅਦ ਅੰਬਾਨੀ ਤੇ ਪਿਰਾਮਲ ਪਰਿਵਾਰ ਸਿੱਧੀਵਿਨਾਇਕ ਮੰਦਰ ਆਸ਼ੀਰਵਾਦ ਲੈਣ ਪਹੁੰਚੇ।

13

ਅੰਬਾਨੀ ਪਰਿਵਾਰ ਲਈ ਇਹ ਦੋਹਰੀ ਖੁਸ਼ੀ ਦਾ ਸਮਾਂ ਹੈ। ਕੁਝ ਸਮਾਂ ਪਹਿਲਾਂ ਈਸ਼ਾ ਦੇ ਭਾਈ ਆਕਾਸ਼ ਦੀ ਵੀ ਸ਼ਲੋਕਾ ਮਹਿਲਾ ਨਾਲ ਮੰਗਣੀ ਹੋਈ ਸੀ। ਸ਼ਲੋਕਾ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਧੀ ਹੈ। ਆਕਾਸ਼ ਤੇ ਸ਼ਲੋਕਾ ਦਾ ਵਿਆਹ ਵੀ ਦਸੰਬਰ ਵਿੱਚ ਹੋਵੇਗਾ।

14

ਉੱਥੇ ਆਨੰਦ, ਪਰਿਮਲ ਰੀਐਲਿਟੀ ਦੇ ਸੰਸਥਾਪਕ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਿਹਾਤੀ ਖੇਤਰ ਵਿੱਚ ਸਿਹਤ ਸੇਵਾਵਾਂ ਦੇਣ ਲਈ ਪਿਰਾਮਲ ਸਵਾਸਥਿਆ ਦੀ ਸਥਾਪਨਾ ਵੀ ਕੀਤੀ ਸੀ। ਉਹ ਪਿਰਾਮਲ ਸਮੂਹ ਦੇ ਕਾਰਜਕਾਰੀ ਨਿਰਦੇਸ਼ਕ ਵੀ ਹਨ।

15

ਈਸ਼ਾ ਰਿਲਾਇੰਸ ਜੀਓ ਤੇ ਰਿਲਾਇੰਸ ਰਿਟੇਲ ਦੇ ਨਿਰਦੇਸ਼ਕ ਮੰਡਲ ਦੀ ਮੈਂਬਰ ਹੈ। ਈਸ਼ਾ ਨੇ ਯੇਲ ਯੂਨੀਵਰਸਿਟੀ ਤੋਂ ਮਨੋਵਿਗਿਆਨ ਤੇ ਦੱਖਣੀ ਏਸ਼ੀਅਨ ਸਟੱਡੀਜ਼ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਹੁਣ ਸਟੈਨਫੋਰਡ ਦੇ ਗ੍ਰੈਜੂਏਟ ਸਕੂਲ ਵਿੱਚ ਬਿਜ਼ਨੈਸ ਐਡਮਿਨੀਸਟ੍ਰੇਸ਼ਨ ਪ੍ਰੋਗਰਾਮ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਹੈ।

16

ਆਨੰਦ ਤੇ ਈਸ਼ਾ ਕਾਫੀ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਹੁਣ ਵਿਆਹ ਦਾ ਫੈਸਲਾ ਕਰ ਲਿਆ ਹੈ।

17

ਰਿਪੋਰਟਸ ਮੁਤਾਬਕ ਆਨੰਦ ਨੇ ਮਹਾਬਲੇਸ਼ਵਰ ਦੇ ਮੰਦਰ ਵਿੱਚ ਈਸ਼ਾ ਅੰਬਾਨੀ ਨੂੰ ਵਿਆਹ ਲਈ ਪ੍ਰੋਪੋਜ਼ ਕੀਤਾ ਸੀ।

18

ਜਿਵੇਂ ਹੀ ਇਨ੍ਹਾਂ ਦੋਵਾਂ ਦੇ ਵਿਆਹ ਦੀ ਖ਼ਬਰ ਆਈ ਤਾਂ ਇਨ੍ਹਾਂ ਦੀਆਂ ਇਹ ਰੋਮਾਂਟਿਕ ਤਸਵੀਰਾਂ ਵਾਇਰਲ ਹੋ ਗਈਆਂ।

19

ਆਨੰਦ ਨੇ ਰੋਮਾਂਟਿਕ ਅੰਦਾਜ਼ ਵਿੱਚ ਈਸ਼ਾ ਨੂੰ ਵਿਆਹ ਲਈ ਪ੍ਰੋਪੋਜ਼ ਕੀਤਾ ਸੀ।

20

ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਦੋਸਤ ਆਨੰਦ ਪਿਰਾਮਲ ਨਾਲ ਇਸੇ ਸਾਲ ਦਸੰਬਰ ਵਿੱਚ ਵਿਆਹ ਕਰਵਾਏਗੀ। ਬੀਤੇ ਕੱਲ੍ਹ ਹੀ ਈਸ਼ਾ ਤੇ ਆਨੰਦ ਦੀ ਕੁੜਮਾਈ ਵੀ ਹੋਈ ਹੈ।

  • ਹੋਮ
  • Photos
  • ਖ਼ਬਰਾਂ
  • ਪਿਰਾਮਲ ਪਰਿਵਾਰ ਦੀ ਨੂੰਹ ਬਣੇਗੀ ਅੰਬਾਨੀਆਂ ਦੀ ਧੀ
About us | Advertisement| Privacy policy
© Copyright@2026.ABP Network Private Limited. All rights reserved.