ਅੰਬਾਨੀਆਂ ਦੀ ਧੀ ਦੇ ਵਿਆਹ 'ਚ ਬਾਲੀਵੁੱਡ ਦੀ ਰੌਣਕ, ਵੇਖੋ ਅੰਦਰਲੀਆਂ ਤਸਵੀਰਾਂ
ਮਈ ਵਿੱਚ ਪ੍ਰਾਈਵੇਟ ਪਾਰਟੀ ਜ਼ਰੀਏ ਇਸ ਰਿਸ਼ਤੇ ਦਾ ਜਸ਼ਨ ਮਨਾਇਆ ਗਿਆ ਸੀ।
ਈਸ਼ਾ ਦੇ ਹੋਣ ਵਾਲੇ ਪਤੀ ਆਨੰਦ ਪਿਰਾਮਲ ਨੇ ਮਹਾਬਲੇਸ਼ਵਰ ਵਿੱਚ ਉਸ ਨੂੰ ਪ੍ਰੋਪੋਜ਼ ਕੀਤਾ ਸੀ।
ਵਿਆਹ 12 ਦਸੰਬਰ ਨੂੰ ਮੁੰਬਈ ਵਿੱਚ ਹੋਏਗਾ।
ਏਅਰਪੋਰਟ ਤੋਂ ਮਹਿਮਾਨਾਂ ਦਾ ਸਵਾਗਤ ਕਰਨ ਲਈ ਵੀ ਖ਼ਾਸ ਲੋਕ ਚੁਣੇ ਗਏ ਹਨ ਤਾਂ ਕਿ ਟੈਕਸੀ ਵਿੱਚ ਬਿਠਾ ਕੇ ਪੈਲੇਸ ਤਕ ਲਿਜਾਇਆ ਜਾ ਸਕੇ।
ਇਸ ਸ਼ਾਹੀ ਵਿਆਹ ਵਿੱਚ ਮਹਿਮਾਨਾਂ ਲਈ ਖ਼ਾਸ ਇੰਤਜ਼ਾਮ ਕੀਤੇ ਗਏ। ਮਹਿਮਾਨਾਂ ਨੂੰ ਏਅਰਪੋਰਟ ਤੋਂ ਲੈ ਕੇ ਆਉਣ ਲਈ 92 ਚਾਰਟਡ ਪਲੇਨ ਕਿਰਾਏ ’ਤੇ ਲਏ ਗਏ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਨਾਲ ਪ੍ਰੋਗਰਾਮ ਵਿੱਚ ਸ਼ਰੀਕ ਹੋਏ।
ਆਪਣੀ ਧੀ ਨਾਲ ਰਵੀਨਾ ਟੰਡਨ।
ਵਿਦਿਆ ਬਾਲਨ।
ਕੈਟਰੀਨਾ ਕੈਫ ਆਪਣੇ ਅੰਦਾਜ਼ ਵਿੱਚ ਨਜ਼ਰ ਆਈ।
ਈਸ਼ਾ ਦੀ ਖ਼ਾਸ ਦੋਸਤ ਪ੍ਰਿਅੰਕਾ ਚੋਪੜਾ ਆਪਣੇ ਪਤੀ ਨਿਕ ਨਾਲ ਇਸ ਵਿਆਹ ਵਿੱਚ ਪਹੁੰਚੀ।
ਸੰਗੀਤ ਸੈਰੇਮਨੀ ਤੋਂ ਪਹਿਲਾਂ ਈਸ਼ਾ ਤੇ ਉਸ ਦੀ ਹੋਣ ਵਾਲੀ ਭਾਬੀ ਸ਼ਲੋਕਾ ਦੀ ਤਸਵੀਰ ਸਾਹਮਣੇ ਆਈ।
ਇਸ ਪ੍ਰੋਗਰਾਮ ਵਿੱਚ ਬੀਟਾਊਨ ਦੇ ਵੱਡੇ ਸਤਾਰਿਆਂ ਨੇ ਸ਼ਿਰਕਤ ਕੀਤੀ। ਇਸ ਤਸਵੀਰ ਵਿੱਚ ਕ੍ਰਿਸ਼ਮਾ ਕਪੂਰ, ਜਾਨ੍ਹਵੀ ਕਪੂਰ ਤੇ ਖੁਸ਼ੀ ਕਪੂਰ ਨਜ਼ਰ ਆ ਰਹੀਆਂ ਹਨ।
ਸ਼ਨੀਵਾਰ ਨੂੰ ਸੰਗੀਤ ਸੈਰੇਮਨੀ ਹੋਈ।
ਉਸ ਤੋਂ ਪਹਿਲਾਂ ਦੋ ਦਿਨ ਪ੍ਰੀ-ਵੈਡਿੰਗ ਜਸ਼ਨ ਮਨਾਏ ਜਾਣਗੇ।
ਈਸ਼ਾ ਅੰਬਾਨੀ ਦਾ ਵਿਆਹ ਆਨੰਦ ਪਿਰਾਲਮ ਨਾਲ 12 ਦਸੰਬਰ ਨੂੰ ਹੋਏਗਾ।
ਈਸ਼ਾ ਅੰਬਾਨੀ, ਮੁਕੇਸ਼ ਅੰਬਾਨੀ ਤੇ ਨੀਤਾ ਦੀ ਇਕਲੌਤੀ ਧੀ ਹੈ। ਇਸ ਲਈ ਉਹ ਉਸ ਦੇ ਵਿਆਹ ਵਿੱਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ। ਇਸ ਦਾ ਅੰਦਾਜ਼ਾ ਪ੍ਰੀ-ਵੈਡਿੰਗ ਦੇ ਇੰਤਜ਼ਾਮ ਵੇਖ ਕੇ ਹੀ ਲਾਇਆ ਜਾ ਸਕਦਾ ਹੈ।
ਇਸ ਪ੍ਰੋਗਰਾਮ ਵਿੱਚ ਬਾਲੀਵੁੱਡ ਸਿਤਾਰਿਆਂ ਤੇ ਵੈਨਿਊ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਈਆਂ ਹਨ।
ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਹਨ। ਸ਼ਨੀਵਾਰ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਸੰਗੀਤ ਸੈਰੇਮਨੀ ਕੀਤੀ ਗਈ।