ਡੀ-ਮੈਕਸ ਵੀ-ਕਰੋਸ ਦਾ ਲਿਮਟਿਡ ਅਡੀਸ਼ਨ ਲਾਂਚ, ਕੀਮਤ 19.99 ਲੱਖ
ਇਸੁਜੁ ਨੇ ਜ਼ੈਡ ਪ੍ਰੈਸਟੀਜ ਵੈਰੀਅੰਟ ਨੂੰ ਚਾਰ ਕਲਰ ਆਪਸ਼ਨ ‘ਚ ਪੇਸ਼ ਕੀਤਾ ਹੈ। ਇਸ ‘ਚ ਸੈਫਾਈਰ ਬਲੂ, ਰੂਬੀ ਰੈਡ, ਪਰਲ ਵ੍ਹਾਈਟ ਅਤੇ ਕਾਸਮਿਕ ਬਲੈਕ ਕਲਰ ਸ਼ਾਮਲ ਹਨ।
Download ABP Live App and Watch All Latest Videos
View In Appਜੇਕਰ ਗੱਲ ਇਸ ਦੇ ਸੇਫਟੀ ਫੀਚਰਸ ਦੀ ਕੀਤੀ ਜਾਵੇ ਤਾਂ ਇਸ ‘ਚ 6 ਏਅਰਬੈਗ, ਬੈ੍ਰਕ ਓਵਰਰਾਈਡ ਸਿਸਟਮ, ਐਂਟੀ ਲੌਕ ਬ੍ਰੇਕਿੰਗ ਸਿਸਟਮ, ਡੀਬੀਡੀ, ਬ੍ਰੈਕ ਅਸਿਸਟ, ਈਐਸਪੀ, ਟ੍ਰੈਕਸ਼ਨ ਕੰਟ੍ਰੋਲ ਸਿਸਟਮ, ਸੀਟਬੈਲਟ ਰਿਮਾਇੰਡਰ, ਰਿਅਰ ਡਿਫਾਗਰ ਤੇ ਸਾਈਡ ਐਂਟੀ ਇੰਟਰੂਜਨ ਬਾਰ ਜਿਹੇ ਫੀਚਰਸ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਬਾਏ-ਐਲਈਡੀ ਪ੍ਰੋਜੈਕਟਰ ਹੈਡਲੈਂਪ, ਐਲਈਡੀ ਡੇ-ਟਾਈਮ ਰਨਿੰਗ ਲਾਈਟ, ਰਿਅਰ ਕਰੋਮ ਬੰਪਰ, ਫਰੰਟ ਫੋਗ ਲੈਂਪ, ਰੂਫ ਰੇਲ, 6-ਤਰ੍ਹਾਂ ਨਾਲ ਅੇਡਜਸਟਹੋਣ ਵਾਲੀ ਡ੍ਰਾਈਵਰ ਸੀਟ, ਕਰੂਜ਼ ਕੰਟ੍ਰੋਲ, 18-ਇੰਚ ਅਲਾਏ ਵਹੀਲ, ਸ਼ਾਰਕ ਫਿਨ ਐਂਟੀਨਾ, 7 ਇੰਚ ਦਾ ਇੰਫੋਟੈਨਮੈਂਟ ਸਿਸਟਮ, ਆਟੋਮੈਟਿਕ ਏਸੀ, ਤਿੰਨ ਯੂਐਸਬੀ ਤੇ ਦੋ ਪਾਵਰ ਆਉਟਲੇਟ ਪੋਰਟ ਵੀ ਦਿੱਤੇ ਗਏ ਹਨ।
ਇਸ ਨਵੇਂ ਇੰਜ਼ਨ ਨੂੰ 6-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਪੇਸ਼ ਕੀਤਾ ਗਿਆ ਹੈ। ਉਧਰ ਵੀ-ਕਰੋਸ ਦੇ ਹੋਰ ਵੈਰੀਅੰਟ ਸਿਰਫ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਆਉਂਦੇ ਹਨ। ਕੰਪਨੀ ਨੇ ਇਸ ‘ਚ ਬ੍ਰਾਉਨ-ਗ੍ਰੇ ਕੱਲਰ ਦੀ ਡਿਊਲ ਟੋਨ ਲੈਦਰ ਅਪਹੋਲਸਟ੍ਰੀ, ਡੋਰ ਆਰਮਰੇਸਟ ਤੇ ਫਰੰਟ ਕੰਸੋਲ ਆਰਮਰੇਸਟ ‘ਤੇ ਸਾਫਟ ਟੱਚ ਪੈਨਲ, ਲਾਈਵ ਸਰਾਉਂਡ ਸਾਉਂਡ ਕੁੱਲ ਅੱਠ ਸਪੀਕਰ ਜਿਹੇ ਫੀਚਰਸ ਦਿੱਤੇ ਹਨ।
ਇਸੂਜ਼ੂ ਡੀ-ਮੈਕਸ ਵੀ-ਕਰੋਸ ਜ਼ੈੱਡ-ਪ੍ਰੈਸਟੀਜ਼ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਨਵਾਂ 1.9 ਲੀਟਰ ਬੀਐਸ 4 ਡੀਜ਼ਲ ਇੰਜ਼ਨ ਹੈ ਜੋ 150 ਪੀਐਸ ਦੀ ਪਾਵਰ ਤੇ 350 ਐਨਐਮ ਦਾ ਟਾਰਕ ਜੈਨਰੇਟ ਕਰਦਾ ਹੈ। ਇਹ ਵੀ-ਕਰੋਸ ਦੇ ਵੈਰੀਅੰਟ ‘ਚ ਮਿਲਣ ਵਾਲਾ 2.5 ਲੀਟਰ ਡੀਜ਼ਲ ਇੰਜ਼ਨ ਤੋਂ 16 ਪੀਐਸ ਦੀ ਜ਼ਿਆਦਾ ਪਾਵਰ ਤੇ 30 ਐਨਐਮ ਦਾ ਜ਼ਿਆਦਾ ਟਾਰਕ ਜੈਨਰੇਟ ਕਰਦਾ ਹੈ।
ਨਵੀਂ ਦਿੱਲੀ: ਇਸੂਜ਼ੂ ਨੇ ‘ਜ਼ੈਡ-ਪ੍ਰੈਸਟੀਜ਼’ ਨਾਂ ਤੋਂ ਡੀ-ਮੈਕਸ ਵੀ-ਕਰੋਸ ਨਾਂ ਦਾ ਲਿਮਟਿਡ ਅਡੀਸ਼ਨ ਲੌਂਚ ਕੀਤਾ ਹੈ। ਇਸ ਨੂੰ ਨਵੇਂ ਫੀਚਰਸ, ਨਵੇਂ ਡੀਜ਼ਲ ਇੰਜਨ ਤੇ ਆਟੋਮੈਟਿਕ ਗਿਅਰਬਾਕਸ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ 19.99 ਲੱਖ ਰੁਪਏ ਐਕਸ ਸ਼ੋਅਰੂਮ ਰੱਖੀ ਹੈ।
- - - - - - - - - Advertisement - - - - - - - - -