ਸਮੁੰਦਰ ‘ਚ ਰੈਸਟੋਰੈਂਟ, ਸੁਨਾਮੀ ‘ਚ ਵੀ ਨਹੀਂ ਹੋਇਆ ਸੀ ਨੁਕਸਾਨ

Acrylic ਨਾਲ ਬਣੇ ਇਸ ਰੈਸਟੋਰੈਂਟ ਦੀ ਰੋਜ਼ਾਨਾ ਸੰਭਾਲ ਕੀਤੀ ਜਾਂਦੀ ਹੈ। ਇਸ ਦੀ ਲਾਈਫ਼ 20 ਸਾਲ ਦੱਸੀ ਜਾਂਦੀ ਹੈ। ਮਤਲਬ 2025 ਤੱਕ ਤੁਸੀਂ ਇਸ 'ਚ ਖਾਣ ਦਾ ਮਜ਼ਾ ਲੈ ਸਕਦੇ ਹੋ।
ਇੱਥੇ ਖਾਣਾ ਖਾਣ ਲਈ ਤੁਹਾਨੂੰ ਪ੍ਰਤੀ ਵਿਅਕਤੀ 400 ਡਾਲਰ (ਕਰੀਬ 26000 ਰੁ) ਖ਼ਰਚ ਕਰਨੇ ਹੋਣਗੇ। 2025 ਤੱਕ ਸੈੱਲ ਲਾਈਫ਼ ਹੈ।
Acrylic ਨਾਲ ਬਣੀ ਇਸ ਦੀ 270 ਡਿਗਰੀ ਦੀ ਘੁਮਾਅਦਾਰ ਛੱਤ ਥੱਲੇ ਬੈਠ ਕੇ ਖਾਣਾ-ਖਾਣ ਵਾਲਿਆਂ ਨੂੰ ਅਜਿਹਾ ਅਹਿਸਾਸ ਕਰਵਾਉਂਦੀ ਹੈ ਜਿਵੇਂ ਉਹ ਸਮੁੰਦਰ ਤਲ ਉੱਤੇ ਬੈਠ ਕੇ ਖਾਣਾ ਖਾ ਰਹੇ ਹੋਣ।
2004 'ਚ ਨਿਊਜ਼ੀਲੈਂਡ ਦੇ ਐੱਮ. ਜੇ. ਮਰਫੀ ਦੁਆਰਾ ਡਿਜ਼ਾਈਨ ਕੀਤਾ ਗਿਆ ਇਹ ਰੈਸਟੋਰੈਂਟ ਸੁਨਾਮੀ ਦੇ ਬਾਵਜੂਦ ਸੁਰੱਖਿਅਤ ਰਿਹਾ। ਇਸ ਦੀ ਖ਼ਾਸੀਅਤ ਹੈ ਇਸ ਰੂਫ ।
ਇਸ ਰੈਸਟੋਰੈਂਟ ਦਾ ਨਾਮ ਹੈ Itaah The Undersea Restaurent। ਕੱਚ ਦਾ ਬਣਿਆ ਇਹ ਰੈਸਟੋਰੈਂਟ ਪਾਣੀ 'ਚ ਸਮੁੰਦਰੀ ਜੀਵਾਂ ਨਾਲ ਘਿਰਿਆ ਰਹਿੰਦਾ ਹੈ।
ਕੱਚ ਦੀ ਬਣੀ ਛੱਤ ਨਾਲ ਸਿੱਧੇ ਸਨਲਾਈਟ ਅੰਦਰ ਆਉਂਦੀ ਹੈ। ਅਜਿਹੇ ਹਾਲਤ 'ਚ ਰੈਸਟੋਰੈਂਟ 'ਚ ਆਉਣ ਵਾਲਿਆਂ ਨੂੰ ਸਨਗਲਾਸ ਲਗਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ।
ਇਟਾਹਾ: ਮਾਲਦੀਵ 'ਚ ਸਮੁੰਦਰ ਵਿਚਕਾਰ ਇੱਕ ਅਜਿਹਾ ਰੈਸਟੋਰੈਂਟ ਹੈ ਜਿੱਥੇ ਲੋਕ ਪਾਣੀ 'ਚ ਡੁੱਬੇ ਰਹਿ ਕੇ ਲਜ਼ੀਜ਼ ਭੋਜਨ ਦਾ ਮਜ਼ਾ ਲੈਂਦੇ ਹਨ।
ਰੰਗਾਲੀ ਆਈਲੈਂਡ 'ਤੇ ਬਣਿਆ ਇਹ ਰੈਸਟੋਰੈਂਟ ਪਾਣੀ 'ਚ 16 ਫੁੱਟ ਹੇਠਾਂ ਹੈ। ਸੁਨਾਮੀ 'ਚ ਵੀ ਨੁਕਸਾਨ ਨਹੀਂ ਹੋਇਆ ਸੀ।