ਇੱਥੇ ਹੋਏਗਾ ਦੀਪਿਕਾ ਤੇ ਰਣਵੀਰ ਦਾ ਵਿਆਹ, ਵੇਖੋ ਤਸਵੀਰਾਂ
ਦੱਸਣਯੋਗ ਹੈ ਕਿ ਇਟਲੀ ਦਾ ਲੇਕ ਕੋਮੋ ਦੁਨੀਆ ਭਰ ਦੇ ਲੋਕਾਂ ਲਈ ਵਿਆਹ ਕਰਾਉਣ ਦੀ ਮਨਪਸੰਦੀਦਾ ਜਗ੍ਹਾ ਬਣ ਚੁੱਕਾ ਹੈ। ਇਹ ਕਾਫੀ ਜ਼ਿਆਦਾ ਖੂਬਸੂਰਤ ਹੈ।
ਵਿਆਹ Villa del bel bianello ’ਚ ਹੋਏਗਾ। ਹਾਲਾਂਕਿ ਮਹਿਮਾਨਾਂ ਲਈ ਰਹਿਣ ਦਾ ਇੰਤਜ਼ਾਮ ਲੇਕ ਕੋਮੋ ਦੇ ਕਿਨਾਰੇ ਬਣੇ ਵਿਲਾ ਵਿੱਚ ਕੀਤਾ ਗਿਆ ਹੈ।
ਇਸ ਜਗ੍ਹਾ ’ਤੇ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਲਈ ਖਾਣ-ਪੀਣ ਦਾ ਇੰਤਜ਼ਾਮ ਕੀਤਾ ਜਾਏਗਾ।
ਇਸ ਜਗ੍ਹਾ ’ਤੇ ਫਿਲਮ ‘ਸਟਾਰ ਵਾਰਸ: ਐਪੀਸੋਡ 2’ ਵਿੱਚ ਇੱਕ ਵਿਆਹ ਦਾ ਸੀਨ ਫਿਲਮਾਇਆ ਗਿਆ ਸੀ।
ਦੀਪਿਕਾ ਸਾਊਥ ਇੰਡੀਅਨ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਾਏਗੀ। ਰਣਵੀਰ ਸਿੰਧੀ ਹੈ। ਇਸ ਲਈ 15 ਨਵੰਬਰ ਨੂੰ ਸਿੰਧੀ ਰੀਤੀ ਰਿਵਾਜ਼ਾਂ ਨਾਲ ਇੱਥੇ ਮੁੜ ਵਿਆਹ ਹੋਏਗਾ।
ਦੀਪਿਕਾ ਦਾ ਵਿਆਹ ਇਸੇ ਜਗ੍ਹਾ ਹੋ ਸਕਦਾ ਹੈ। ਇੱਥੇ ਦੱਸਣਯੋਗ ਹੈ ਕਿ ਜੇਮਸ ਬੌਂਡ ਦੀ ਫਿਸਮ ‘ਕਸੀਨੋ ਰੋਯਾਲ’ ਦੀ ਸ਼ੂਟਿੰਗ ਇੱਥੇ ਹੀ ਹੋਈ ਸੀ।
ਸੂਤਰਾਂ ਮੁਤਾਬਕ ਰਣਵੀਰ ਸਮੁੰਦਰੀ ਜਹਾਜ਼ ਰਾਹੀਂ ਦੀਪਿਕਾ ਨੂੰ ਲੈਣ ਆਏਗਾ।
ਕਿਹਾ ਜਾ ਰਿਹਾ ਹੈ ਕਿ ਰਣਵੀਰ ਨੇ ਇਸੇ ਥਾਂ ’ਤੇ ਦੀਪਿਕਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।
ਇਹ ਇੱਕ ਹਾਰੀਟੇਜ਼ ਵਿਲਾ ਹੈ। ਇਸ ਵਿੱਚ ਰਹਿਣ ਦੀ ਇਜਾਜ਼ਤ ਨਹੀਂ। ਖ਼ਬਰਾਂ ਹਨ ਕਿ ਇਸ ਵਿਲੇ ਨੂੰ ਵਿਆਹ ਸਮਾਗਮਾਂ ਵਾਸਤੇ ਦੋ ਦਿਨਾਂ ਲਈ ਕਿਰਾਏ ’ਤੇ ਲਿਆ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਲੇਕ ਕੋਮੋ ਦੇ Villa del bel bianello ਵਿੱਚ ਰਣਵੀਰ ਤੇ ਦੀਪਿਕਾ ਦਾ ਵਿਆਹ ਹੋਏਗਾ। ਇਹ ਤਸਵੀਰ ਉਸੇ ਵਿਲਾ ਦੀ ਹੈ।
14 ਤੇ 15 ਨਵੰਬਰ ਨੂੰ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦਾ ਵਿਆਹ ਹੋਣ ਵਾਲਾ ਹੈ। ਇਹ ਵਿਆਹ ਇਟਲੀ ਦੇ ਮਿਲਾਨ ਤੋਂ ਕਰੀਬ 84 ਕਿੱਲੋਮੀਟਰ ਦੂਰ ਕੋਮੋ ਸ਼ਹਿਰ ਵਿੱਚ ਹੋਏਗਾ। ਦੱਸਿਆ ਜਾ ਰਿਹਾ ਹੈ ਕਿ ਕੋਮੋ ਝੀਲ ’ਤੇ ਦੋਵਾਂ ਦਾ ਵਿਆਹ ਹੋਏਗਾ।