ਜੈਕਲਿਨ ਨੇ ਰੈਂਪ ਵਾਕ ਦੌਰਾਨ ਦਰਸ਼ਕਾਂ ਨੂੰ ਕੀਲਿਆ

ਜੈਕਲਿਨ ਬਾਲੀਵੁੱਡ 'ਚ ਸਿਰਫ ਅਦਾਕਾਰੀ ਲਈ ਨਹੀਂ ਸਗੋਂ ਆਪਣੇ ਬਿਹਤਰੀਨ ਡਾਂਸ ਤੇ ਫਿਟਨੈਸ ਲਈ ਜਾਣੀ ਜਾਂਦੀ ਹੈ।
ਖਾਸ ਗੱਲ ਇਹ ਹੈ ਕਿ ਜੈਕਲਿਨ ਬਾਲੀਵੁੱਡ ਆਈਟਮ ਸੌਂਗ ਲਈ ਕਾਫੀ ਮਸ਼ਹੂਰ ਹੈ। ਉਨ੍ਹਾਂ ਕਈ ਆਇਟਮ ਸੌਂਗਸ 'ਤੇ ਖੂਬ ਡਾਂਸ ਕੀਤਾ ਹੈ।
ਜੈਕਲਿਨ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚ ਸ਼ਾਮਲ ਹੈ ਜਿਨ੍ਹਾਂ ਨੂੰ ਪ੍ਰਸ਼ੰਸਕ ਇਸ ਅੰਦਾਜ਼ 'ਚ ਦੇਖਣਾ ਖੂਬ ਪਸੰਦ ਕਰਦੇ ਹਨ।
ਇਸ ਤੋਂ ਪਹਿਲਾਂ ਲੈਕਮੇ ਫੈਸ਼ਨ ਵੀਕ ਦੇ 38ਵੇਂ ਐਡੀਸ਼ਨ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਰੈਂਪ 'ਤੇ ਵਾਕ ਕਰ ਚੁੱਕੀਆਂ ਹਨ। ਇਨ੍ਹਾਂ 'ਚ ਜਾਨ੍ਹਵੀ ਕਪੂਰ, ਨੇਹਾ ਧੂਪੀਆ ਤੇ ਕ੍ਰਿਸ਼ਮਾ ਕਪੂਰ ਸ਼ਾਮਲ ਹਨ।
ਦਰਅਸਲ ਜੈਕਲਿਨ ਨੇ ਰੈਂਪ ਵਾਕ ਦੌਰਾਨ ਬਿਹਤਰੀਨ ਪੋਜ਼ ਵੀ ਦਿੱਤੇ।
ਮੁੰਬਈ 'ਚ ਹੋਏ ਲੈਕਮੇ ਫੈਸ਼ਨ ਵੀਕ ਦੇ 38ਵੇਂ ਐਡੀਸ਼ਨ 'ਚ ਜੈਕਲਿਨ ਫਰਨਾਡੀਸ ਨੂੰ ਰੈਂਪ 'ਤੇ ਵਾਕ ਕਰਦਿਆਂ ਦੇਖ ਸਭ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਸਨ।
ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੀਸ ਨੇ ਲੈਕਮੇ ਫੈਸ਼ਨ ਵੀਕ 'ਚ ਰੈਂਪ ਵਾਕ ਕੀਤੀ। ਇਸ ਦੌਰਾਨ ਜੈਕਲਿਨ ਨੀਲੇ ਰੰਗ ਦੀ ਪੌਸ਼ਾਕ 'ਚ ਖੂਬਸੂਰਤ ਲੱਗ ਰਹੀ ਸੀ।