ਜਾਧਵ ਨੇ ਭਾਰਤੀ ਪਾਰੀ ਨੂੰ ਸੰਭਾਲਿਆ

ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਜ਼ਿੰਬਾਬਵੇ ਦਾ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਸਹੀ ਸਾਬਿਤ ਹੋਇਆ। ਜ਼ਿੰਬਾਬਵੇ ਦੇ ਗੇਂਦਬਾਜ਼ ਚੰਗੀ ਲੈਅ 'ਚ ਨਜਰ ਆਏ ਅਤੇ ਭਾਰਤ ਨੂੰ ਲਗਾਤਾਰ ਝਟਕੇ ਲਗਦੇ ਰਹੇ।
ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਜ਼ਿੰਬਾਬਵੇ ਦਾ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਸਹੀ ਸਾਬਿਤ ਹੋਇਆ। ਜ਼ਿੰਬਾਬਵੇ ਦੇ ਗੇਂਦਬਾਜ਼ ਚੰਗੀ ਲੈਅ 'ਚ ਨਜਰ ਆਏ ਅਤੇ ਭਾਰਤ ਨੂੰ ਲਗਾਤਾਰ ਝਟਕੇ ਲਗਦੇ ਰਹੇ।
ਟੀਮ ਇੰਡੀਆ ਲਈ ਪਹਿਲੇ ਅਤੇ ਦੂਜੇ ਮੈਚ ਹਿਟ ਰਹੇ ਮਨਦੀਪ ਸਿੰਘ ਅੱਜ ਸਸਤੇ 'ਚ ਨਿਪਟ ਗਏ। ਮਨਦੀਪ 4 ਰਨ ਬਣਾ ਕੇ ਪੈਵਲੀਅਨ ਪਰਤ ਗਏ। ਜਲਦੀ ਹੀ ਲੋਕੇਸ਼ ਰਾਹੁਲ ਵੀ 22 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ।
ਕੇਧਾਰ ਜਾਧਵ ਨੇ 38 ਗੇਂਦਾਂ 'ਤੇ ਅਰਧ-ਸੈਂਕੜਾ ਪੂਰਾ ਕੀਤਾ। ਜਾਧਵ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ 42 ਗੇਂਦਾਂ 'ਤੇ 58 ਰਨ ਦੀ ਪਾਰੀ ਖੇਡੀ। ਜਾਧਵ ਦੀ ਪਾਰੀ 'ਚ 7 ਚੌਕੇ ਤੇ 1 ਛੱਕਾ ਸ਼ਾਮਿਲ ਸੀ।
ਧੋਨੀ ਦੇ ਆਊਟ ਹੋਣ ਤਕ ਭਾਰਤੀ ਟੀਮ 16.2 ਓਵਰਾਂ 'ਚ 93 ਰਨ 'ਤੇ 5 ਵਿਕਟ ਗਵਾ ਚੁੱਕੀ ਸੀ।
ਪਰ ਕੇਧਾਰ ਜਾਧਵ ਦੀ ਦਮਦਾਰ ਬੱਲੇਬਾਜ਼ੀ ਸਦਕਾ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ 6 ਵਿਕਟ ਗਵਾ ਕੇ 138 ਰਨ ਦਾ ਸਨਮਾਨਜਨਕ ਸਕੋਰ ਖੜਾ ਕੀਤਾ।