40 ਵਰ੍ਹਿਆਂ ਮਗਰੋਂ ਫਿਰ ਧੁੰਮਾਂ ਪਾਉਣ ਆ ਰਿਹਾ ਜਾਵਾ ਮੋਟਰਸਾਈਕਲ, ਬੁਲੇਟ ਤੇ ਬਜਾਜ ਡੋਮੀਨਾਰ ਨੂੰ ਟੱਕਰ
ਭਾਰਤ ਵਿੱਚ ਜਾਵਾ ਮੋਟਰਸਾਈਕਲ ਰੌਇਲ ਇਨਫੀਲਡ ਕਲਾਸਿਕ 350, ਬਜਾਜ ਡੋਮੀਨਾਰ 400 ਤੇ ਯੂਐਮ ਰੇਨੇਗੇਡ ਸਪੋਰਟਸ ਐਸ ਨੂੰ ਟੱਕਰ ਦਏਗਾ।
ਮੋਟਰਸਾਈਕਲ ਵਿੱਚ 293CC ਦਾ ਸਿੰਗਲ ਸਲੰਡਰ ਲਿਕਵਡ ਕੂਲਡ ਇੰਜਣ ਲੱਗਾ ਹੈ ਜੋ 27.3 ਪੀਐਸ ਦੀ ਪਾਵਰ ਤੇ 28 ਐਨਐਮ ਦੀ ਪੀਕ ਟਾਰਕ ਜਨਰੇਟ ਕਰਦਾ ਹੈ।
ਜਾਵਾ ਦੀ ਕੀਮਤ 1.64 ਲੱਖ ਰੁਪਏ ਹੈ ਜਦਕਿ ਜਾਵਾ 42 ਦੀ ਕੀਮਤ 1.55 ਲੱਖ ਰੁਪਏ ਹੈ। ਡੂਅਲ ਚੈਨਲ ਏਬੀਐਸ ਵਰਸ਼ਨ ਲਈ 8,900 ਰੁਪਏ ਵੱਧ ਦੇਣੇ ਪੈਣਗੇ।
ਗਾਹਕ 5 ਹਜ਼ਾਰ ਰੁਪਏ ਵਿੱਚ ਦੋਵਾਂ ਵਿੱਚੋਂ ਕੋਈ ਵੀ ਮੋਟਰਸਾਈਕਲ ਦੀ ਬੁਕਿੰਗ ਕਰ ਸਕਦੇ ਹਨ। ਕੰਪਨੀ ਨੇ ਪੇਰਾਕ ਦੀ ਸਤੰਬਰ 2019 ਵਿੱਚ ਸ਼ੁਰੂ ਹੋਣ ਵਾਲੀ ਬੁਕਿੰਗ ਰੱਦ ਕਰ ਦਿੱਤੀ ਹੈ।
ਕੰਪਨੀ ਨੇ ਪੁਸ਼ਟੀ ਕੀਤੀ ਸੀ ਕਿ ਜਾਵਾ ਤੇ ਜਾਵਾ 42 ਦੇ ਸਤੰਬਰ ਤਕ ਦੇ ਸਾਰੇ ਯੂਨਿਟ ਪਹਿਲਾਂ ਹੀ ਬੁਕ ਹੋ ਚੁੱਕੇ ਹਨ। ਹਾਲਾਂਕਿ ਹਾਲੇ ਵੀ ਡੀਲਰਸ਼ਿਪ ’ਤੇ ਜਾ ਕੇ ਮੋਟਰਸਾਈਕਲ ਬੁਕ ਕੀਤੀ ਜਾ ਸਕਦੀ ਹੈ ਪਰ ਇਸ ਦੀ ਡਿਲੀਵਰੀ ਲਈ ਕਾਫੀ ਲੰਮੀ ਉਡੀਕ ਕਰਨੀ ਪਏਗੀ।
ਸਭ ਤੋਂ ਪਹਿਲਾਂ ਕੰਪਨੀ ਨੇ ਸਿੰਗਲ ਚੈਨਲ ਏਬੀਐਸ ਨਾਲ ਲੈਸ ਮੋਟਰਸਾਈਕਲ ਲਾਂਚ ਕੀਤੀ ਸੀ ਪਰ ਅਪ੍ਰੈਲ ਤੋਂ ਲਾਗੂ ਹੋਣ ਵਾਲੇ ਸੇਫਟੀ ਨਿਯਮਾਂ ਨੂੰ ਵੇਖਦਿਆਂ ਕੰਪਨੀ ਨੇ ਦਸੰਬਰ ਵਿੱਚ ਡੂਅਲ ਚੈਨਲ ਏਬੀਐਸ ਮਾਡਲ ਲਾਂਚ ਕੀਤਾ।
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬੁਕਿੰਗ ਦੇ ਆਧਾਰ ’ਤੇ ਹੀ ਡਿਲੀਵਰੀ ਕੀਤੀ ਜਾਏਗੀ। ਦੋਵੇਂ ਮਾਡਲਾਂ ਦੇ ਸਤੰਬਰ ਤਕ ਦੇ ਯੂਨਿਟ ਬੁੱਕ ਹੋ ਚੁੱਕੇ ਹਨ।
ਜਾਵਾ ਮੋਟਰਸਾਈਕਲ ਨੇ ਜਾਵਾ ਤੇ ਜਾਵਾ 42 ਮਾਡਲ ਦੀ ਡਿਲੀਵਰੀ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਮਾਰਚ ਦੇ ਤੀਜੇ ਹਫ਼ਤੇ ਤਕ ਡੀਲਰਸ਼ਿਪ ਦਾ ਕੰਮ ਹੋ ਜਾਏਗਾ ਤੇ ਚੌਥੇ ਹਫ਼ਤੇ ਤੋਂ ਗਾਹਕਾਂ ਨੂੰ ਦੋਵੇਂ ਮਾਡਲਾਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਜਾਏਗੀ।