ਜੈਲਿਲਤਾ ਨੂੰ ਅੰਤਿਮ ਵਿਦਾਈ ਦੇਣ ਲਈ ਲੋਕਾਂ ਦਾ ਹੜ੍ਹ

ਜੈਲਲਿਤਾ ਦਾ ਜਨਮ ਤਾਮਿਲਨਾਡੂ ਦੇ ਮਾਂਡਿਆ ਜ਼ਿਲ੍ਹੇ ਦੇ ਪਿੰਡ ਮੇਲੂਰਕੋਟ ਪਿੰਡ ਵਿੱਚ 24 ਫਰਵਰੀ, 1948 ਨੂੰ ਹੋਇਆ ਸੀ। ਜੈਲਲਿਤਾ ਦੇ ਪਿਤਾ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਸਿਰਫ ਦੋ ਸਾਲ ਦੀ ਸੀ।
ਜੈਲਲਿਤਾ ਨੇ 140 ਫਿਲਮਾਂ ਕੀਤੀਆਂ, 8 ਵਾਰ ਵਿਧਾਇਕ, ਇੱਕ ਵਾਰ ਰਾਜ ਸਭਾ ਦੇ ਮੈਂਬਰ ਤੇ ਪੰਜ ਵਾਰ ਉਹ ਤਾਮਿਲਨਾਡੂ ਦੀ ਮੁੱਖ ਮੰਤਰੀ ਬਣੀ।
1982 ’ਚ ਉਹ ਰਾਮਚੰਦਰਨ ਵੱਲੋਂ ਬਣਾਈ ਅੰਨਾਡੀਐਮਕੇ ’ਚ ਸ਼ਾਮਲ ਹੋ ਗਈ ਸੀ। ਜੈਲਲਿਤਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਅੱਜ ਤਾਮਿਲਨਾਡੂ ਦੀ ਹਰ ਅਖ ਨਮ ਹੈ। ਲੋਕ ਉਸ ਨੂੰ ਦੇਵੀ ਮੰਨਦੇ ਸਨ।
ਜੈਲਲਿਤਾ ਨੇ ਫਿਲਮੀ ਪਰਦੇ ਤੋਂ ਸਿਆਸਤ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਪੰਜ ਵਾਰ ਸੂਬੇ ਦੀ ਮੁੱਖ ਮੰਤਰੀ ਬਣੀ। ਉਸ ਨੇ 70ਵਿਆਂ ਦੇ ਅਖ਼ੀਰ ’ਚ ਸਿਆਸਤ ’ਚ ਪ੍ਰਵੇਸ਼ ਕੀਤਾ ਜਦੋਂ ਐਮਜੀ ਰਾਮਚੰਦਰਨ ਸੂਬੇ ਦੇ ਮੁੱਖ ਮੰਤਰੀ ਸਨ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਹੋਰ ਆਗੂਆਂ ਨੇ ਜੇ ਜੈਲਲਿਤਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਸ ਨੂੰ 22 ਸਤੰਬਰ ਨੂੰ ਦਾਖ਼ਲ ਕਰਵਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦਾ ਦਾਅਵਾ ਕੀਤਾ ਜਾ ਰਿਹਾ ਸੀ।
ਯਾਦ ਰਹੇ ਕਿ ਜੈਲਲਿਤਾ ਨੂੰ ਬੀਤੀ ਰਾਤ ਦਿਲ ਦਾ ਦੌਰਾ ਪੈ ਗਿਆ ਸੀ, ਉਸ ਤੋਂ ਬਾਅਦ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ।
ਉਨ੍ਹਾਂ ਦੀ ਮੌਤ ’ਤੇ ਤਾਮਿਲਨਾਡੂ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਸੋਗ ਵਜੋਂ ਤਿੰਨ ਦਿਨ ਤਾਮਿਲਨਾਡੂ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ।
ਜੈਲਲਿਤਾ ਦਾ ਮਰੀਨਾ ਬੀਚ ‘ਤੇ ਅੰਤਿਮ ਸਸਕਾਰ ਕੀਤਾ ਗਿਆ।
ਜੈਲਲਿਤਾ ਪਿਛਲੇ 74 ਦਿਨਾਂ ਤੋਂ ਹਸਪਤਾਲ ’ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਸੀ। ਜੈਲਲਿਤਾ ਨੇ ਸੋਮਵਾਰ ਰਾਤੀ 11.30 ਵਜੇ ਅੰਤਿਮ ਸਾਹ ਲਿਆ।
ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ ਦੇ ਦੇਹਾਂਤ ਨਾਲ ਪੂਰੇ ਸੂਬੇ ਵਿੱਚ ਸੋਗ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਪਹੁੰਚੇ ਲੋਕਾਂ ਦੀ ਭੀੜ ਉਨ੍ਹਾਂ ਦੀ ਸ਼ਖਸੀਅਤ ਬਿਆਨ ਕਰ ਰਹੀ ਸੀ।