✕
  • ਹੋਮ

ਆਈ.ਪੀ.ਐਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਗੇਂਦਬਾਜ਼

ਏਬੀਪੀ ਸਾਂਝਾ   |  28 Jan 2018 01:08 PM (IST)
ਆਈ.ਪੀ.ਐਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਗੇਂਦਬਾਜ਼
1

ਇਸ ਤੋਂ ਪਹਿਲਾਂ ਸਾਲ 2011 ਵਿੱਚ ਦਿੱਲੀ ਦੀ ਟੀਮ ਨੇ ਇਰਫ਼ਾਨ ਪਠਾਣ ਨੂੰ 8.6 ਕਰੋੜ ਦੀ ਕੀਮਤ ਵਿੱਚ ਖਰੀਦਿਆ ਸੀ। ਅੱਜ ਉਨਾਦਕਟ ਦੀ ਬੋਲੀ ਨਾਲ ਉਹ ਰਿਕਾਰਡ ਵੀ ਟੁੱਟ ਗਿਆ।

2

ਅਨੀਸ਼ ਨੇਹਰਾ, ਇਰਫ਼ਾਨ ਪਠਾਣ ਤੇ ਡਗ ਬੌਲੀਨਜ਼ਰ ਵਰਗੇ ਸੱਜੇ ਹੱਥ ਦੇ ਗੇਂਦਬਾਜ਼ ਦੀ ਕਮੀ ਪੂਰੀ ਕਰਨ ਲਈ ਬੋਲੀ ਵੇਲੇ ਚੇੱਨਈ ਦੇ ਮਾਲਕ ਲਗਾਤਾਰ ਧੋਨੀ ਨਾਲ ਫੋਨ 'ਤੇ ਗੱਲ ਕਰਦੇ ਨਜ਼ਰ ਆਏ ਪਰ ਬਾਜ਼ੀ ਰਾਜਸਥਾਨ ਨੇ ਮਾਰ ਲਈ।

3

ਕਿੰਗਜ਼ ਇਲੈਵਨ ਪੰਜਾਬ ਤੇ ਚੇੱਨਈ ਸੁਪਰ ਕਿੰਗਸ ਨੇ ਜੈਦੇਵ ਨੂੰ ਖਰੀਦਣ ਦੀ ਪੂਰੀ ਕੋਸ਼ਿਸ਼ ਕੀਤੀ ਪਰ 11 ਕਰੋੜ ਦੀ ਬੋਲੀ 'ਤੇ ਆ ਕੇ ਰਾਜਸਥਾਨ ਨੇ ਸਭ ਦਾ ਖੇਡ ਖਰਾਬ ਕਰ ਦਿੱਤਾ।

4

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਦੀ। ਰਾਜਸਥਾਨ ਰਾਇਲਜ਼ ਨੇ ਰੌਇਲ ਐਂਟਰੀ ਕਰਦਿਆਂ ਤੇਜ਼ ਗੇਂਦਬਾਜ਼ ਜੈਦੇਵ ਨੂੰ 11.5 ਕਰੋੜ ਦੀ ਮੋਟੀ ਰਕਮ ਨਾਲ ਖਰੀਦ ਲਿਆ।

5

ਉਹ ਬੋਲੀ ਵੀ ਅਜਿਹੀ ਕਿ ਇੱਕ ਖਿਡਾਰੀ ਆਈਪੀਐਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਵਿਕਣ ਵਾਲਾ ਗੇਂਦਬਾਜ਼ ਬਣ ਗਿਆ।

6

ਆਈ.ਪੀ.ਐਲ. 2018 ਦੇ ਮੈਗਾ ਔਕਸ਼ਨ ਦੇ ਦੂਜੇ ਦਿਨ ਸਾਰੀਆਂ ਟੀਮਾਂ ਦੀ ਨਜ਼ਰ ਅਨਕੈਪਡ ਖਿਡਾਰੀਆਂ 'ਤੇ ਹੈ ਪਰ ਬੋਲੀ ਦੀ ਸ਼ੁਰੂਆਤ ਵਿੱਚ ਹੀ ਆਈਪੀਐਲ 2011 ਦੀ ਦੂਜੀ ਸਭ ਤੋਂ ਵੱਡੀ ਬੋਲੀ ਲੱਗ ਗਈ।

7

ਉਦਾਨਕਟ ਪਿਛਲੇ ਸੀਜ਼ਨ ਰਾਈਜ਼ਿੰਗ ਪੁਣੇ ਸੁਪ੍ਰਜਾਇੰਟਜ਼ ਲਈ ਖੇਡਦੇ ਹੋਏ 24 ਵਿਕਟਾਂ ਨਾਲ ਦੂਜੇ ਸਭਤੋਂ ਸਫਲ ਗੇਂਦਬਾਜ਼ ਰਹੇ।

  • ਹੋਮ
  • Photos
  • ਖ਼ਬਰਾਂ
  • ਆਈ.ਪੀ.ਐਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਗੇਂਦਬਾਜ਼
About us | Advertisement| Privacy policy
© Copyright@2026.ABP Network Private Limited. All rights reserved.