ਵਿਟਾਰਾ ਬ੍ਰੇਜ਼ਾ ਨੂੰ ਟੱਕਰ ਦਏਗੀ ਨਵੀਂ ਸਬ 4-ਮੀਟਰ SUV
ਡੀਜ਼ਲ ਵੇਰੀਐਂਟ ਵਿੱਚ BS-6 ਮਾਣਕਾਂ ਵਾਲਾ 1.3 ਲੀਟਰ ਇੰਜਣ ਦਿੱਤਾ ਜਾ ਸਕਦਾ ਹੈ। ਯੂਰਪ ਵਿੱਚ ਕੰਪਨੀ ਕੋਲ 1.3 ਲੀਟਰ ਮਲਟੀਜੈਟ 2 ਇੰਜਨ ਹੈ, ਜੋ 95 ਪੀਐਸ ਦੀ ਪਾਵਰ ਤੇ 200 ਐਨਐਮਐਮ ਦੀ ਟਾਰਕ ਦਿੰਦਾ ਹੈ। (ਤਸਵੀਰਾਂ- ਕਾਰਦੇਖੋ)
Download ABP Live App and Watch All Latest Videos
View In Appਭਾਰਤ ਵਿੱਚ ਆਉਣ ਵਾਲੀ ਜੀਪ ਦੀ ਸਬ 4-ਮੀਟਰ ਐਸਯੂਵੀ ਵਿੱਚ ਐਫਸੀਏ ਦਾ ਨਵਾਂ ਫਾਇਰਫਲਾਈ ਟਰਬੋ ਪੈਟਰੋਲ ਇੰਜਨ ਦਿੱਤਾ ਜਾ ਸਕਦਾ ਹੈ। ਇਹ ਇੰਜਣ ਯੂਰਪ ਵਿੱਚ ਉਪਲੱਬਧ ਜੀਪ ਰੇਨੇਗੇਡ ਵਿੱਚ ਵੀ ਦਿੱਤਾ ਗਿਆ ਹੈ। ਫਾਇਰਫਲਾਈ ਰੇਂਜ ਵਿੱਚ ਕੰਪਨੀ ਕੋਲ 1.0 ਲਿਟਰ ਤੇ 1.3 ਲਿਟਰ ਇੰਜਣ ਹੈ। ਭਾਰਤੀ ਮਾਡਲ ਵਿੱਚ 1.0 ਲਿਟਰ ਇੰਜਣ ਹੋ ਸਕਦਾ ਹੈ। ਯੂਰਪ ’ਚ ਉਪਲੱਬਧ ਜੀਪ ਰੇਨੇਗੇਡ ਵਿੱਚ ਇਹ ਇੰਜਣ 120 ਪੀਐੱਸ ਤੇ 190 ਐਨਐਮ ਦੀ ਟਾਰਕ ਦਿੰਦਾ ਹੈ। ਇਹ ਇੰਜਣ 6 ਸਪੀਡ ਮੈਨੂਅਲ ਗੀਅਰਬਾਕਸ ਨਾਲ ਜੁੜਿਆ ਹੋਇਆ ਹੈ।
ਸੋਸ਼ਲ ਮੀਡੀਆ ’ਤੇ ਜੀਪ ਦੀ ਸਬ 4-ਮੀਟਰ SUV ਨਾਲ ਸਬੰਧਤ ਕਈ ਜਾਣਕਾਰੀਆਂ ਵਾਇਰਲ ਹੋ ਰਹੀਆਂ ਹਨ। ਕਿਆਸ ਲਾਏ ਜਾ ਰਹੇ ਹਨ ਕਿ ਇਸ ਨੂੰ ਨਵੀਂ ਜੈਨਰੇਸ਼ਨ ਦੀ ਫਿਏਟ ਪਾਂਡਾ ਵਾਲੇ ਪਲੇਟਫਾਰਮ ’ਤੇ ਤਿਆਰ ਕੀਤਾ ਜਾਏਗਾ। ਫਿਏਟ ਪਾਂਡਾ ਸਬ ਕੰਪੈਕਟ ਕਰਾਸਓਵਰ ਹੈ, ਜੋ ਫਿਲਹਾਲ ਯੂਰਪ ਵਿੱਚ ਹੀ ਵਿਕਰੀ ਲਈ ਉਪਲੱਬਧ ਹੈ।
ਚੰਡੀਗੜ੍ਹ: ਅਮਰੀਕਨ ਐਸਯੂਵੀ ਮੇਕਰ ਜੀਪ ਨੇ ਭਾਰਤ ਵਿੱਚ ਨਵੀਂ ਸਬ 4-ਮੀਟਰ ਐਸਯੂਵੀ ਲਿਆਉਣ ਦਾ ਸੰਕੇਤ ਦਿੱਤਾ ਹੈ ਜੋ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ, ਟਾਟਾ ਨੈਕਸਨ, ਫੋਰਡ ਈਕੋਸਪੋਰਟ ਤੇ ਮਹਿੰਦਰਾ ਐਸ201 ਨੂੰ ਸਿੱਧੀ ਟੱਕਰ ਦਏਗੀ। ਅਫਵਾਹਾਂ ਇਹ ਵੀ ਹਨ ਕਿ ਭਾਰਤ ਵਿੱਚ ਇਸ ਨੂੰ 2020 ਤਕ ਪੇਸ਼ ਕੀਤਾ ਜਾਏਗਾ। ਇਸ ਦੀ ਕੀਮਤ 7 ਤੋਂ 10 ਲੱਖ ਰੁਪਏ ਵਿਚਾਲੇ ਹੋ ਸਕਦੀ ਹੈ। ਜੀਪ ਕੰਪਾਸ ਵਾਂਗ ਇਸ ਨੂੰ ਵੀ ਭਾਰਤ ਵਿੱਚ ਹੀ ਤਿਆਰ ਕੀਤਾ ਜਾਏਗਾ।
- - - - - - - - - Advertisement - - - - - - - - -