ਭਾਰਤ 'ਚ ਲਾਂਚ ਹੋਈ ਜੀਪ ਰੈਂਗਲਰ ਦੇਖੋ ਕੀ ਨੇ ਖੂਬੀਆਂ
ਕਾਰ ਦੀ ਆਫ਼-ਰੋਡਿੰਗ ਸਮਰੱਥਾਵਾਂ ਦੀ ਗੱਲ ਕਰੀਏ ਤਾਂ ਇਸ 'ਚ 41.8 ਡਿਗਰੀ ਦਾ ਅਪ੍ਰੋਚ ਐਂਗਲ, 21 ਡਿਗਰੀ ਦਾ ਬ੍ਰੇਕਓਵਰ ਐਂਗਲ ਤੇ 36.1 ਡਿਗਰੀ ਦਾ ਡਿਪਾਰਚਰ ਐਂਗਲ ਮਿਲਦਾ ਹੈ।
Download ABP Live App and Watch All Latest Videos
View In Appਇਹ ਇੰਡਨ 268 ਪੀਐਸ ਦੀ ਪਾਵਰ ਤੇ 400 ਐਨਐਮ ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ।
ਨਵੀਂ ਜੀਪ ਰੈਂਗਲਰ 'ਚ 2.0 ਲੀਟਰ ਦਾ ਟਰਬੋਚਾਰਜ਼ਡ 4-ਸਿਲੰਡਰ ਪੈਟਰੋਲ ਇੰਜਨ ਦਿੱਤਾ ਗਿਆ ਹੈ।
ਸੇਫਟੀ ਦੇ ਲਿਹਾਜ਼ ਤੋਂ ਇਸ 'ਚ 8 ਏਅਰਬੈਗ, ਐਂਟੀਲੌਕ ਬ੍ਰੇਕਿੰਗ ਸਿਸਟਮ, ਫਰੰਟ ਤੇ ਰਿਯਰ ਪਾਰਕਿੰਗ ਸੈਂਸਰ, ਰਿਯਰ ਵਿਊ ਕੈਮਰਾ ਜਿਹੇ ਫੀਚਰਸ ਦਿੱਤੇ ਗਏ ਹਨ।
ਫੋਨ, ਮੀਡੀਆ ਤੇ ਨੈਵੀਗੇਸ਼ਨ ਜਿਹੇ ਫੀਚਰਸ ਨੂੰ ਕੰਟਰੋਲ ਕਰਨ ਲਈ ਰੈਂਗਲਰ 'ਚ ਵਾਈਸ ਕਮਾਂਡ ਦਾ ਫੀਚਰ ਵੀ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵੀਂ ਰੈਂਗਲਰ 'ਚ ਕਰੂਜ਼ ਕੰਟਰੋਲ, ਇੰਜਨ ਆਟੋ ਸਟਾਰਟ ਅਪ ਬਟਨ, ਰਾਊਂਡ ਏਸੀ ਵੇਂਟ, ਇਲੈਕਟ੍ਰਿਕ ਵਿੰਡੋ ਜਿਹੇ ਫੀਚਰਸ ਵੀ ਸ਼ਾਮਲ ਹਨ।
ਐਕਸਟੀਰੀਅਰ 'ਚ ਹੋਏ ਬਦਲਾਵਾਂ ਦੀ ਗੱਲ ਕਰੀਏ ਤਾਂ ਇਸ 'ਚ ਪਹਿਲਾਂ ਦੀ ਤਰ੍ਹਾਂ ਰਾਊਂਡ ਮਗਰ ਐਲਈਡੀ ਹੈੱਡਲੈਂਪ, ਡੇਅ ਟਾਇਮ ਰਨਿੰਗ ਲੈਂਪ ਦੇ ਨਾਲ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਰੈਂਗਲਰ 'ਚ 18 ਇੰਚ ਦੇ ਨਵੇਂ ਅਲਾਇ ਵੀਲ, ਚੌੜਾ ਸੀਟਲ ਬੰਪਰ, ਨਵੀਂ ਐਲਈਡੀ ਟੇਲਲੈਂਪ ਤੇ ਅਪਡੇਟਡ ਰਿਯਰ ਬੰਪਰ ਦਿੱਤਾ ਗਿਆ ਹੈ।
2019 ਜੀਪ ਰੈਂਗਲਰ ਦੇ ਕੈਬਿਨ 'ਚ ਵੀ ਕਈ ਵੱਡਾ ਬਦਲਾਅ ਕੀਤੇ ਗਏ ਹਨ। ਇਸ 'ਚ ਆਕਰਸ਼ਕ ਡਿਜ਼ਾਇਨ ਵਾਲਾ ਨਵਾਂ ਡੈਸ਼ਬੋਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ 'ਚ ਐਂਡਰਾਇਡ ਆਟੋ ਤੇ ਐਪਲ ਕਾਰਪਲੇਅ ਕਨੈਕਟੀਵਿਟੀ ਵਾਲਾ 8.4 ਇੰਚ ਦਾ ਜੀਪ ਯੂ-ਕਨੈਕਟ ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਤੇ 7 ਇੰਚ ਦੀ ਮਲਟੀ-ਇਨਫਾਰਮੇਸ਼ਨ ਡਿਸਪਲੇਅ ਦੇ ਨਾਲ ਨਵਾਂ ਇੰਸਟਰੂਮੈਂਟ ਕਲਸਟਰ ਵੀ ਦਿੱਤਾ ਗਿਆ ਹੈ।
ਵ੍ਹੀਲਬੇਸ ਤੇ ਗਰਾਊਂਡ ਕਲੀਅਰੈਂਸ 'ਚ ਵੀ ਕ੍ਰਮਵਾਰ 61 ਮਿਲੀਮੀਟਰ ਤੇ 215 ਮਿਲੀਮੀਟਰ ਦਾ ਇਜ਼ਾਫਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਈ ਸਟ੍ਰੈਂਥ ਲਾਇਟ ਸਟੀਲ ਤੇ ਐਲੂਮੀਨੀਅਮ ਦੇ ਜ਼ਿਆਦਾ ਇਸਤੇਮਾਲ ਨਾਲ ਕਾਰ ਦੇ ਵਜ਼ਨ ਨੂੰ ਵੀ ਪਹਿਲਾਂ ਤੋਂ ਘੱਟ ਰੱਖਿਆ ਗਿਆ ਹੈ।
ਜੀਪ ਨੇ 2019 ਰੈਂਗਲਰ ਦੀ ਸਟਾਇੰਲਿੰਗ 'ਚ ਕਈ ਬਦਲਾਅ ਕੀਤੇ ਹਨ। ਇਹ ਪਹਿਲਾਂ ਤੋਂ ਬਿਹਤਰ ਡਿਜ਼ਾਇਨ ਤੇ ਜ਼ਿਆਦਾ ਦਮਦਾਰ ਆਫ਼ ਰੋਡਿੰਗ ਕਪੈਸਿਟੀ ਨਾਲ ਪੇਸ਼ ਕੀਤੀ ਗਈ ਹੈ। ਸਾਇਜ਼ ਦੀ ਗੱਲ ਖਰੀਏ ਤਾਂ ਨਵੀਂ ਰੈਂਗਲਰ ਪਹਿਲਾਂ ਤੋਂ 130 ਮਿਲੀਮੀਟਰ ਲੰਬੀ, 17 ਮਿਲੀਮੀਟਰ ਚੌੜੀ ਤੇ 9 ਮਿਲੀਮੀਟਰ ਉੱਚੀ ਹੈ।
Jeep ਨੇ ਆਪਣੀ ਪਛਾਣ ਚਿੰਨ੍ਹ SUV Wrangler ਦੇ ਚੌਥੇ ਜੈਨਰੇਸ਼ਨ ਵਰਸ਼ਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸਦੀ ਕੀਮਤ 63.94 ਲੱਖ ਰੁਪਏ (ਐਕਸ-ਸ਼ੋਅ ਰੂਮ) ਰੱਖੀ ਹੈ। ਇਹ ਪਹਿਲਾਂ ਦੀ ਤਰ੍ਹਾਂ ਇਹ ਇੱਕ ਹੀ ਵੈਰੀਏਂਟ ਅਨਲਿਮਿਟਡ 'ਚ ਉਪਲਬਧ ਹੋਵੇਗੀ।
- - - - - - - - - Advertisement - - - - - - - - -