ਜੈਨੀਫਰ ਵਿੰਗੇਟ ਦੇ ਹੁਸਨ ਦੀ ਕਿਉਂ ਹੋ ਰਹੀ ਤਾਰੀਫ...
ਇਹ ਸ਼ੋਅ ਵਿਚ ਦੱਸਿਆ ਹੈ ਕਿ ਕਿਸ ਤਰ੍ਹਾਂ ਵਿਧਵਾ ਨੂੰ ਪਿਆਰ ਹੋ ਜਾਂਦਾ ਹੈ ਤੇ ਉਹ ਕਿਸ ਤਰ੍ਹਾਂ ਮਿਲਦੇ ਹਨ। ਉਨ੍ਹਾਂ ਦੇ ਜੀਵਨ ਵਿੱਚ ਕੀ-ਕੀ ਸਮੱਸਿਆਵਾਂ ਆਉਣਗੀਆਂ, ਇਹ ਸਭ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ।
ਸਹਿਬਾਨ ਅਜੀਮ ਸ਼ੋਅ ਵਿੱਚ ਜੈਨੀਫਰ ਵਿੰਗੇਟ ਦੇ ਪਤੀ ਬਣੇ ਨਜ਼ਰ ਆਉਣਗੇ। ਜਦਕਿ, ਸ਼ੋਅ ਵਿੱਚ ਉਸ ਦੀ ਜਲਦੀ ਮੌਤ ਹੋ ਜਾਵੇਗੀ ਤੇ ਬਾਅਦ ਵਿੱਚ ਐਕਟਰ ਹਰਸ਼ਦ ਚੋਪੜਾ ਨਜ਼ਰ ਆਉਣਗੇ।
ਜੈਨੀਫਰ ਨੇ ਆਪਣੇ ਕੋ-ਐਕਟਰ ਸਹਿਬਾਨ ਅਜੀਮ ਨਾਲ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੈਨੀਫਰ ਦੀਆਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਕਲਰਸ ਦੇ ਇਸ ਨਵੇਂ ਟੀਵੀ ਸ਼ੋਅ ਦਾ ਨਾਮ 'ਅਧੁਰਾ ਅਲਵਿਦਾ' ਹੋਵੇਗਾ ਤੇ ਜੈਨੀਫਰ ਇਸ ਸੀਰੀਅਲ ਵਿੱਚ ਲੀਡ ਰੋਲ ਨਿਭਾਏਗੀ।
ਟੀਵੀ ਦੀ ਮਸ਼ਹੂਰ ਅਦਾਕਾਰ ਜੈਨੀਫਰ ਵਿੰਗੇਟ ਨੇ ਅੱਜ ਆਪਣੇ ਨਵੇਂ ਟੀਵੀ ਸ਼ੋਅ ਬਾਰੇ ਕਾਫੀ ਚਰਚਾ ਕੀਤੀ ਹੈ। ਜੈਨੀਫਰ ਦੀਆਂ ਇਸ ਨਵੇਂ ਸ਼ੋਅ ਦੇ ਸ਼ੂਟ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।