✕
  • ਹੋਮ

ਏਅਰ ਹੋਸਟੇਸ 3 ਕਰੋੜ 21 ਲੱਖ ਸਮੇਤ ਗ੍ਰਿਫ਼ਤਾਰ..

ਏਬੀਪੀ ਸਾਂਝਾ   |  10 Jan 2018 09:50 AM (IST)
ਏਅਰ ਹੋਸਟੇਸ 3 ਕਰੋੜ 21 ਲੱਖ ਸਮੇਤ ਗ੍ਰਿਫ਼ਤਾਰ..
1

ਇਸ ਤੋਂ ਇਲਾਵਾ ਡੀ. ਆਰ. ਆਈ. ਨੇ ਅਮਿਤ ਮਲਹੋਤਰਾ ਦੇ ਕੋਲੋ 3.3 ਲੱਖ ਦੀ ਨਕਦੀ ਅਤੇ ਵੱਖ-ਵੱਖ ਦੇਸ਼ਾਂ ਦੀ ਕਰੰਸੀ ਜਿਸ ਦੀ ਕੁਲ ਕੀਮਤ 2500 ਅਮਰੀਕੀ ਡਾਲਰ ਬਣਦੀ ਸੀ, ਨੂੰ ਬਰਾਮਦ ਕੀਤਾ। ਉਸ ਤੋਂ ਕਈ ਹੋਰ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ। ਡੀ. ਆਰ. ਆਈ. ਨੇ ਕਿਹਾ ਕਿ ਇਸ ਮਾਮਲੇ 'ਚ ਏਅਰ ਹੋਸਟੇਸ ਦੀ ਗਿ੍ਫ਼ਤਾਰੀ ਵਿਸ਼ਵ ਪੱਧਰੀ ਹਵਾਲਾ ਰੈਕਟ ਦਾ ਹਿੱਸਾ ਸੀ।

2

ਅਮਿਤ ਚਾਲਕ ਦਲ ਦੇ ਮੈਂਬਰਾਂ ਜ਼ਰੀਏ ਵਿਦੇਸ਼ੀ ਮੁਦਰਾ ਦੀ ਤਸਕਰੀ ਦਾ ਰੈਕਟ ਚਲਾਉਂਦਾ ਸੀ। ਮਲਹੋਤਰਾ ਦਿੱਲੀ ਦੇ ਕੁਝ ਸਰਾਫ਼ਾ ਡੀਲਰਾਂ ਤੋਂ ਪੈਸੇ ਇਕੱਠਾ ਕਰਦਾ ਸੀ ਅਤੇ ਕੁਝ ਚੋਣਵੀਆਂ ਵਿਦੇਸ਼ੀ ਥਾਵਾਂ 'ਤੇ ਇਸ ਨੂੰ ਏਅਰ ਹੋਸਟੇਸਾਂ ਰਾਹੀਂ ਭੇਜਦਾ ਸੀ। ਇਹ ਪੈਸਾ ਵਿਦੇਸ਼ਾਂ 'ਚੋਂ ਸੋਨਾ ਖ਼ਰੀਦਣ ਲਈ ਵਰਤਿਆ ਜਾਂਦਾ ਸੀ।

3

ਗ੍ਰਿਫ਼ਤਾਰ ਕੀਤੀ ਗਈ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ ਅਤੇ ਅਮਿਤ ਮਲਹੋਤਰਾ ਨੂੰ ਅੱਜ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ।

4

ਉਸ ਨੇ ਸਿਲਵਰ ਪੇਪਰ 'ਚ ਉਕਤ ਰਕਮ ਨੂੰ ਲਪੇਟਿਆ ਹੋਇਆ ਸੀ। ਡੀ. ਆਰ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਹ ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਦੇ ਰਹਿਣ ਵਾਲੇ ਇਕ ਹਵਾਲਾ ਆਪ੍ਰੇਟਰ ਅਮਿਤ ਮਲਹੋਤਰਾ ਨਾਲ ਕੰਮ ਕਰਦੀ ਸੀ। ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

5

ਅਮਿਤ ਮਲਹੋਤਰਾ ਨੇ ਕਰੀਬ 6 ਮਹੀਨੇ ਪਹਿਲਾਂ ਇਕ ਉਡਾਨ ਦੌਰਾਨ ਜੈੱਟ ਏਅਰਵੇਜ਼ ਦੀ ਉਕਤ ਏਅਰ ਹੋਸਟੇਸ ਨੂੰ ਆਪਣੀ ਦੋਸਤ ਬਣਾਇਆ ਸੀ। ਗਿ੍ਫ਼ਤਾਰ ਕੀਤੀ ਗਈ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ ਨੇ ਦੱਸਿਆ ਕਿ ਉਹ 50 ਫ਼ੀਸਦੀ ਕਮਿਸ਼ਨ ਲੈ ਕੇ ਇਹ ਕੰਮ ਕਰਦੀ ਸੀ। ਉਹ ਪਿਛਲੇ 2 ਮਹੀਨੇ 'ਚ 7 ਵਾਰ ਹਾਂਗਕਾਂਗ ਪੈਸਾ ਲਿਜਾ ਚੁੱਕੀ ਸੀ ਅਤੇ ਉਸ ਨੇ ਪਿਛਲੇ 2 ਮਹੀਨਿਆਂ 'ਚ 10 ਲੱਖ ਅਮਰੀਕੀ ਡਾਲਰ ਵਿਦੇਸ਼ਾਂ 'ਚ ਪਹੁੰਚਾਏ।

6

ਇਸ ਤੋਂ ਬਾਅਦ ਸੋਨੇ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਭੇਜਿਆ ਜਾਂਦਾ ਸੀ। ਮਲਹੋਤਰਾ ਪਿਛਲੇ ਇਕ ਸਾਲ ਤੋਂ ਗ਼ੈਰ-ਕਾਨੂੰਨੀ ਵਿਦੇਸ਼ੀ ਮੁਦਰਾ ਦੀ ਤਸਕਰੀ 'ਚ ਸ਼ਾਮਿਲ ਸੀ। ਇਸ ਮਾਮਲੇ 'ਚ ਕੁਝ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।ਇਸ ਮਾਮਲੇ 'ਚ ਸ਼ਾਮਿਲ ਸਰਾਫ਼ਾ ਡੀਲਰਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

7

ਨਵੀਂ ਦਿੱਲੀ-ਖ਼ੁਫ਼ੀਆ ਮਾਲੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਵਿਦੇਸ਼ੀ ਮੁਦਰਾ ਦੀ ਤਸਕਰੀ ਦੇ ਦੋਸ਼ 'ਚ ਜੈੱਟ ਏਅਰਵੇਜ਼ ਦੀ ਏਅਰ ਹੋਸਟੇਸ 25 ਸਾਲਾ ਦੇਵੇਸ਼ੀ ਕੁਲਸ਼੍ਰੇਸ਼ਠਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ 'ਚੋਂ 4 ਲੱਖ 80 ਹਜ਼ਾਰ 200 ਅਮਰੀਕੀ ਡਾਲਰ ਬਰਾਮਦ ਕੀਤੇ ਗਏ। ਜਿਸ ਦੀ ਕੀਮਤ 3 ਕਰੋੜ 21 ਲੱਖ ਰੁਪਏ ਬਣਦੀ ਹੈ। ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਉਕਤ ਏਅਰ ਹੋਸਟੇਸ ਨੂੰ ਹਾਂਗਕਾਂਗ ਜਾਣ ਵਾਲੀ ਉਡਾਣ 'ਚੋਂ ਕਾਬੂ ਕੀਤਾ।

  • ਹੋਮ
  • Photos
  • ਖ਼ਬਰਾਂ
  • ਏਅਰ ਹੋਸਟੇਸ 3 ਕਰੋੜ 21 ਲੱਖ ਸਮੇਤ ਗ੍ਰਿਫ਼ਤਾਰ..
About us | Advertisement| Privacy policy
© Copyright@2026.ABP Network Private Limited. All rights reserved.