ਮੁਫਤ 4ਜੀ ਤੋਂ ਬਾਅਦ ਜੀਓ ਨੇ ਕੱਢਿਆ ਨਵਾਂ ਸੱਪ
ਏਬੀਪੀ ਸਾਂਝਾ | 14 Jan 2017 08:34 PM (IST)
1
ਜਾਣਕਾਰੀ ਮੁਤਾਬਕ ਇਸ ਸਰਵਿਸ ਤੋਂ ਗ੍ਰਾਹਕ ਨੂੰ 1Gbps ਤੱਕ ਦੀ ਇੰਟਰਨੈੱਟ ਸਪੀਡ ਮਿਲੇਗੀ। 1Gbps ਸਪੀਡ ਦਾ ਮਤਲਬ ਹੈ ਕਿ ਰਿਲਾਇੰਸ ਜਿਓ ਬ੍ਰਾਂਡਬੈਂਡ ਯੂਜ਼ਰ ਵੱਡੀ ਵੀਡੀਓ ਫਾਈਲ ਕੁੱਝ ਸੈਕਿੰਡ ‘ਚ ਡਾਊਨਲੋਡ ਕਰ ਸਕਣਗੇ। ਹਾਲਾਂਕਿ ਫਿਲਹਾਲ ਗ੍ਰਾਹਕਾਂ ਨੂੰ 70Mbps ਤੋਂ 100Mbps ਤੱਕ ਦੀ ਸਪੀਡ ਮਿਲ ਰਹੀ ਹੈ।
2
ਮੁਫਤ 4ਜੀ ਦਾ ਧਮਾਕਾ ਕਰਨ ਤੋਂ ਬਾਅਦ ਰਿਲਾਇੰਸ ਜੀਓ ਹਾਈ-ਸਪੀਡ ਬ੍ਰਾਡਬੈਂਡ ਸੇਵਾ ਲਿਆਉਣ ਦੀ ਤਿਆਰੀ ‘ਚ ਹੈ। ਇਸ ਦੇ ਲਈ ਬ੍ਰਾਡਬੈਂਡ ਫਾਈਬਰ ਟੂ ਦ ਹੋਮ (FTTH) ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਫਿਲਹਾਲ ਇਹ ਟੈਸਟਿੰਗ ਪੁਣੇ ਅਤੇ ਮੁੰਬਈ ‘ਚ ਚੱਲ ਰਹੀ ਹੈ। ਇਸ ਨੂੰ ਰਿਲਾਇੰਸ ਜੀਓ ਗੀਗਾਫਾਈਬਰ ਦੇ ਨਾਂ ਨਾਲ ਜਾਣਿਆਂ ਜਾਵੇਗਾ।
3
ਲਾਂਚ ਆਫਰ ਦੇ ਤਹਿਤ ਜੀਓ ਆਪਣੇ ਗ੍ਰਾਹਕਾਂ ਨੂੰ ਅਨਲਿਮਟਡ ਸਪੀਡ ਵਾਲਾ ਡਾਟਾ ਤਿੰਨ ਮਹੀਨੇ ਤੱਕ ਮੁਫਤ ਦੇ ਰਿਹਾ ਹੈ। ਪਰ ਗ੍ਰਾਹਕ ਨੂੰ ਇੰਸਟਾਲੇਸ਼ਨ ਅਤੇ ਰਾਊਟਰ ਲਈ 4500 ਰੁਪਏ ਦੇਣੇ ਪੈਣਗੇ।
4
5