✕
  • ਹੋਮ

ਵਿਸ਼ਵ ਕਪ 'ਚ ਜੀਤੂ ਦਾ ਧਮਾਕਾ

ਏਬੀਪੀ ਸਾਂਝਾ   |  25 Jun 2016 08:13 PM (IST)

50 ਮੀਟਰ ਪਿਸਟਲ ਕੁਆਲੀਫਿਕਸ਼ਨ 'ਚ 10ਵੇਂ 'ਸਥਾਨ ਤੇ ਰਹਿਣ ਤੋਂ ਬਾਅਦ ਜੀਤੂ ਰਾਏ ਨੇ ਸ਼ੂਟਿੰਗ ਫੈਨਸ ਨੂੰ ਮੈਡਲ ਜਿੱਤ ਕੇ ਖੁਸ਼ ਹੋਣ ਦਾ ਮੌਕਾ ਦਿੱਤਾ। ਜੀਤੂ ਰਾਏ ਨੇ 10 ਮੀਟਰ ਏਅਰ ਪਿਸਟਲ ਈਵੈਂਟ 'ਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਜੀਤੂ ਰਾਏ ਨੇ ਇਹ ਕਾਰਨਾਮਾ ਬਾਕੂ 'ਚ ਖੇਡੇ ਜਾ ਰਹੇ ISSF ਵਿਸ਼ਵ ਕਪ 'ਚ ਕੀਤਾ।

1

2

ਜੀਤੂ ਨੇ ਲਗਾਤਾਰ ਲੀਡ ਬਣਾ ਕੇ ਰਖੀ ਅਤੇ 10ਵੇਂ ਸ਼ਾਟ ਤੋਂ ਬਾਅਦ 98.9 ਦੇ ਨਾਲ ਜੀਤੂ ਸਭ ਤੋਂ ਅੱਗੇ ਸਨ। 12ਵੇਂ ਸ਼ਾਟ 'ਤੇ 9.7 ਲੱਗਾ ਅਤੇ ਜੀਤੂ ਦੂਜੇ ਸਥਾਨ 'ਤੇ ਆ ਗਏ। ਅੰਤ 'ਚ ਜੀਤੂ ਰਾਏ ਨੂੰ ਚਾਂਦੀ ਦਾ ਤਗਮਾ ਹਾਸਿਲ ਹੋਇਆ।

3

ਪਰ ਜਲਦੀ ਹੀ ਜੀਤੂ ਰਾਏ ਨੇ ਵਾਪਸੀ ਕੀਤੀ ਅਤੇ 97, 97, 98, 96, ਅਤੇ 97 ਦੇ ਸ਼ਾਟ ਲਗਾ ਕੇ ਕੁਆਲੀਫਿਕੇਸ਼ਨ ਰਾਊਂਡ 'ਚ ਕੁਲ 580 ਦਾ ਸਕੋਰ ਲਗਾਇਆ।

4

ਇਹ ਜੀਤੂ ਰਾਏ ਦਾ ਵਿਸ਼ਵ ਕਪ 'ਚ ਕੁਲ 6ਵਾਂ ਮੈਡਲ ਹੈ। ਜੀਤੂ ਰਾਏ ਨੇ ਇਸ ਮੁਕਾਬਲੇ 'ਚ ਔਸਤ ਪ੍ਰਦਰਸ਼ਨ ਨਾਲ ਸ਼ੁਰੂਆਤ ਕੀਤੀ। ਪਹਿਲੀ ਸੀਰੀਜ਼ 'ਚ ਜੀਤੂ ਰਾਏ ਦਾ ਟੋਟਲ 95 ਸੀ।

5

ਫਾਈਨਲ 'ਚ ਜੀਤੂ ਰਾਏ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਸ਼ਾਟ 'ਤੇ 9.8 ਸ਼ੂਟ ਕਰਨ ਤੋਂ ਬਾਅਦ ਜੀਤੂ ਨੇ 10.2 ਅਤੇ 10.5 ਦੇ ਸ਼ਾਟ ਲਗਾਏ।

6

50 ਮੀਟਰ ਪਿਸਟਲ ਕੁਆਲੀਫਿਕਸ਼ਨ 'ਚ 10ਵੇਂ 'ਸਥਾਨ ਤੇ ਰਹਿਣ ਤੋਂ ਬਾਅਦ ਜੀਤੂ ਰਾਏ ਨੇ ਸ਼ੂਟਿੰਗ ਫੈਨਸ ਨੂੰ ਮੈਡਲ ਜਿੱਤ ਕੇ ਖੁਸ਼ ਹੋਣ ਦਾ ਮੌਕਾ ਦਿੱਤਾ। ਜੀਤੂ ਰਾਏ ਨੇ 10 ਮੀਟਰ ਏਅਰ ਪਿਸਟਲ ਈਵੈਂਟ 'ਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਜੀਤੂ ਰਾਏ ਨੇ ਇਹ ਕਾਰਨਾਮਾ ਬਾਕੂ 'ਚ ਖੇਡੇ ਜਾ ਰਹੇ ISSF ਵਿਸ਼ਵ ਕਪ 'ਚ ਕੀਤਾ।

  • ਹੋਮ
  • Photos
  • ਖ਼ਬਰਾਂ
  • ਵਿਸ਼ਵ ਕਪ 'ਚ ਜੀਤੂ ਦਾ ਧਮਾਕਾ
About us | Advertisement| Privacy policy
© Copyright@2026.ABP Network Private Limited. All rights reserved.