ਜੌਨ ਦੇ ਸਾਦ ਮੁਰਾਦੇ ਅੰਦਾਜ਼ ਨੇ ਜਿੱਤਿਆ ਲੋਕਾਂ ਦਾ ਦਿਲ
‘ਸਤਿਆਮੇਵ ਜਯਤੇ’ ਦੀ ਸੁਤੰਤਰਤਾ ਦਿਵਸ ਵਾਲੇ ਦਿਨ ਅਕਸ਼ੇ ਕੁਮਾਰ ਦੀ ‘ਗੋਲਡ’ ਨਾਲ ਸਖਤ ਟੱਕਰ ਹੈ। ਜੌਨ ਨੇ ਕਿਹਾ ਕਿ ਇਹ ਦੋਵੇਂ ਫਿਲਮਾਂ ਇੱਕ ਦੂਜੇ ਦੀਆਂ ਪੂਰਕ ਹੋਣਗੀਆਂ। (ਤਸਵੀਰਾਂ: ਮਾਨਵ ਮੰਗਲਾਨੀ)
ਉਸ ਨੇ ਕਿਹਾ ਕਿ ਜੇ ਫਿਲਮ ਸੁਤੰਤਰਤਾ ਦਿਵਸ ਦੇ ਅਗਲੇ ਹਫਤੇ ਰਿਲੀਜ਼ ਹੋਈ ਤਾਂ ਉਹ ਉਸ ਪੱਧਰ ਦਾ ਕਾਰੋਬਾਰ ਨਹੀਂ ਕਰ ਸਕਣਗੇ। ਇਸ ਲਈ ਛੁੱਟੀ ਵਾਲੇ ਦਿਨ ਫਿਲਮ ਰਿਲੀਜ਼ ਕਰਨਾ ਸਮਝਦਾਰੀ ਹੈ।
ਇਹ ਪੁੱਛੇ ਜਾਣ ’ਤੇ ਕਿ ਉਨ੍ਹਾਂ ਨੇ ਫਿਲਮ ਦੀ ਰਿਲੀਜ਼ਿੰਗ ਲਈ 15 ਅਗਸਤ ਹੀ ਕਿਉਂ ਚੁਣੀ, ਅਜਿਹਾ ਨਾ ਕਰਕੇ ਉਹ ਅਕਸ਼ੇ ਦੀ ਫਿਲਮ ‘ਗੋਲਡ’ ਨਾਲ ਟੱਕਰ ਤੋਂ ਬਚ ਸਕਦੇ ਸੀ ਤਾਂ ਉਸ ਨੇ ਜਵਾਬ ਦਿੱਤਾ ਕਿ ਇਹ ਵਪਾਰ ਦੀ ਤਾਰੀਕ ਹੈ। ਇਸ ਦਿਨ ਜੋ ਫਿਲਮ ਰਿਲੀਜ਼ ਹੋਏਗੀ, ਉਹ ਚੰਗਾ ਪੈਸਾ ਕਮਾਏਗੀ।
ਫਿਲਮ ਦਾ ਨਿਰਦੇਸ਼ਨ ਮਿਲਾਪ ਜਾਵੇਰੀ ਨੇ ਕੀਤਾ ਹੈ। ਫਿਲਮ 15 ਅਗਸਤ ਨੂੰ ਰਿਲੀਜ਼ ਹੋਏਗੀ।
ਆਪਣੇ ਸਾਦਗੀ ਦੇ ਅੰਦਾਜ਼ ਕਰਕੇ ਮਸ਼ਹੂਰ ਜੌਨ ਆਟੋ ਵਿੱਚ ਸਵਾਰ ਹੋ ਕੇ ਸਕਰੀਨਿੰਗ ਲਈ ਪੁੱਜਾ। ਇਸ ਦੌਰਾਨ ਉਸ ਨੇ ਆਮ ਟੀ-ਸ਼ਰਟ ਤੇ ਟ੍ਰਾਊਜ਼ਰ ਨਾਲ ਪੈਰੀਂ ਚੱਪਲਾਂ ਪਾਈਆਂ ਹੋਈਆਂ ਸੀ। ਇਸ ਸਾਦੇ ਅੰਦਾਜ਼ ਨਾਲ ਉਸ ਨੇ ਸਭ ਦਾ ਦਿਲ ਜਿੱਤ ਲਿਆ।
ਜੌਨ ਅਬਰਾਹਮ ਦੀ ਫਿਲਮ ‘ਸਤਿਆਮੇਵ ਜਯਤੇ’ 15 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ। ਸ਼ਨੀਵਾਰ ਨੂੰ ਫਿਲਮ ਦੀ ਸਕਰੀਨਿੰਗ ਰੱਖੀ ਗਈ ਸੀ। ਇਸ ਦੌਰਾਨ ਜੌਨ ਵੱਖਰੇ ਅੰਦਾਜ਼ ਵਿੱਚ ਪੁੱਜਾ।