ਸੋਸ਼ਲ ਮੀਡੀਆ 'ਤੇ ਉੱਡਿਆ ਤੂਫਾਨ ਦਾ ਮਜ਼ਾਕ
ਬੇਹੱਦ ਮਜ਼ਾਕੀਆ ਅੰਦਾਜ਼ 'ਚ ਲਈ ਇਸ ਤਸਵੀਰ ਨੂੰ ਦੇਖੋ, ਇਨ੍ਹਾਂ ਨੂੰ ਵੀ ਤੂਫਾਨ ਦਾ ਇੰਤਜ਼ਾਰ ਹੈ।
ਇਸ ਤਸਵੀਰ 'ਚ ਤੂਫਾਨ ਨਾਲ ਠੰਢ 'ਚ ਖੁਸ਼ੀ ਦੀ ਲਹਿਰ ਨੂੰ ਜੋੜ ਕੇ ਦੱਸਿਆ ਗਿਆ ਹੈ। ਤਹਾਨੂੰ ਇਹ ਜਾਣ ਕੇ ਹਾਸਾ ਆਏਗਾ ਕਿ ਤੂਫਾਨ ਨਾਲ ਉੱਡ ਕੇ ਗਵਾਂਢ ਦੀਆਂ ਮਹਿਲਾਵਾਂ ਆਪਸ 'ਚ ਬਦਲ ਜਾਣਗੀਆਂ ਜਿਸ ਨਾਲ ਮਰਦ ਖ਼ੁਸ਼ ਹੋਣਗੇ।
ਤੂਫਾਨ ਤੇ ਕਿਸ਼ਤੀ ਦਾ ਰਿਸ਼ਤਾ ਕਾਫੀ ਪੁਰਾਣਾ ਹੈ। ਇਸ ਨੂੰ ਲੈ ਕੇ ਵੀ ਚੁਟਕਲਿਆਂ ਦੀ ਦੁਨੀਆਂ 'ਚ ਕਾਫੀ ਕੁਝ ਦੇਖਣ ਸੁਣਨ ਨੂੰ ਮਿਲ ਰਿਹਾ ਹੈ।
ਚੁਟਕਲਿਆਂ ਦੀ ਦੁਨੀਆਂ 'ਚ ਜਾਣਿਆ ਪਛਾਣਿਆ ਨਾਂ ਸੰਤਾ ਵੀ ਇਸ ਤੂਫਾਨ 'ਚ ਲੋਕਾਂ ਲਈ ਹਾਸੇ ਦਾ ਕਾਰਨ ਬਣ ਰਿਹਾ ਹੈ। ਇਨ੍ਹਾਂ ਚੁਟਕਲਿਆਂ 'ਚ ਦੱਸਿਆ ਗਿਆ ਹੈ ਕਿ ਸੰਤਾ ਕਿਵੇਂ ਇਕ ਦਰੱਖਤ ਨੂੰ ਬਚਾ ਲੈਂਦਾ ਹੈ।
ਦਿੱਲੀ ਸਣੇ ਦੇਸ਼ ਭਰ ਦੇ 13 ਰਾਜਾਂ 'ਚ ਜ਼ੋਰਦਾਰ ਝੱਖੜ ਤੂਫਾਨ ਦੀ ਸੰਭਾਵਨਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਵਟਸਐਪ 'ਤੇ ਤੂਫਾਨ ਨੂੰ ਲੈ ਕੇ ਮਜ਼ੇਦਾਰ ਚੁਟਕਲੇ ਸ਼ੇਅਰ ਕੀਤੇ ਜਾ ਰਹੇ ਹਨ। ਇਨ੍ਹਾਂ ਤਸਵੀਰਾਂ ਜ਼ਰੀਏ ਤੁਸੀਂ ਵੀ ਚੁਟਕਲਿਆਂ ਦਾ ਮਜ਼ਾ ਲੈ ਸਕਦੇ ਹੋ।