✕
  • ਹੋਮ

ਭਾਰਤ ਸਰਕਾਰ ਵੱਲੋਂ ਟਰੂਡੋ ਦੇ ਸਵਾਗਤ 'ਚ ਸੰਕੋਚ, ਪੰਜਾਬੀਆਂ ਨੇ ਵਿਛਾਈਆਂ ਅੱਖਾਂ!

ਏਬੀਪੀ ਸਾਂਝਾ   |  20 Feb 2018 04:41 PM (IST)
1

ਅਨੇਕਾਂ ਸਿੱਖ ਜਥੇਬੰਦੀਆਂ ਨੇ ਟਰੂਡੋ ਦੇ ਸਵਾਗਤ ਲਈ ਅੰਮ੍ਰਿਤਸਰ ਹਵਾਈ ਅੱਡੇ ਉੱਪਰ ਪਹੁੰਚਣ ਦਾ ਸੱਦਾ ਦਿੱਤਾ ਹੈ। ਖੁੱਲ੍ਹੇ ਸੱਦੇ ਦੇ ਸੁਨੇਹੇ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ।

2

ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਸਵਾਗਤ ਲਈ ਵੱਡੇ-ਵੱਡੇ ਹੋਰਡਿੰਗ ਲੱਗੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਸਵਾਗਤ ਲਈ ਹੋਰਡਿੰਗ ਲਵਾਏ ਹਨ।

3

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਰੂਡੋ ਨਾਲ 20 ਮਿੰਟ ਦੀ ਰਸਮੀ ਮੁਲਾਕਤ ਕਰਨਗੇ।

4

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਚਾਹੇ ਭਾਰਤ ਸਰਕਾਰ ਨੇ ਦਿਲ ਖੋਲ੍ਹ ਕੇ ਸਵਾਗਤ ਨਹੀਂ ਕੀਤਾ ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

5

ਕੈਪਟਨ ਨੇ ਕਿਹਾ ਹੈ ਕਿ ਸੂਬੇ ਦੇ ਕੈਨੇਡਾ ਨਾਲ ਨਜ਼ਦੀਕੀ ਵਪਾਰਕ ਸਬੰਧਾਂ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸਬੰਧਾਂ ਨੂੰ ਹੋਰ ਉਚਾਈ ਤੱਕ ਲਿਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ।

6

ਮੁੱਖ ਮੰਤਰੀ ਨੇ ਕੀਤੇ ਆਪਣੇ ਟਵੀਟ ਵਿੱਚ ਕਿਹਾ ਸੀ, ”ਮੈਂ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਇਹ ਮੀਟਿੰਗ ਕੈਨੇਡਾ ਤੇ ਭਾਰਤ ਵਿਚਾਲੇ ਦੁਵੱਲੇ ਸਬੰਧਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਦੇਵੇਗੀ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਡੂੰਘੇ ਸਬੰਧ ਪੈਦਾ ਹੋਣਗੇ।”

7

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਟਰੂਡੋ ਨੂੰ ਭਾਰਤ-ਪਾਕਿਸਤਾਨ ਵੰਡ ਬਾਰੇ ਬਣਿਆ ਮਿਊਜ਼ੀਅਮ ਦਿਖਾਉਣਗੇ।

  • ਹੋਮ
  • Photos
  • ਖ਼ਬਰਾਂ
  • ਭਾਰਤ ਸਰਕਾਰ ਵੱਲੋਂ ਟਰੂਡੋ ਦੇ ਸਵਾਗਤ 'ਚ ਸੰਕੋਚ, ਪੰਜਾਬੀਆਂ ਨੇ ਵਿਛਾਈਆਂ ਅੱਖਾਂ!
About us | Advertisement| Privacy policy
© Copyright@2026.ABP Network Private Limited. All rights reserved.