ਫਿਲਮ 'ਕਾਲਾ' ਫੇਸਬੁਕ ਲਾਈਵ ਜ਼ਰੀਏ ਲੀਕ!
ਮਦਰਾਸ ਹਾਈ ਕੋਰਟ ਵਿੱਚ ਇਸ ਫਿਲਮ ਸਬੰਧੀ ਸੁਣਵਾਈ 16 ਜੂਨ ਨੂੰ ਹੋਵੇਗੀ।
ਪਹਿਲਾਂ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਤਬਦੀਲ ਕਰ ਦਿੱਤਾ ਗਿਆ ਸੀ, ਪਰ ਹੁਣ ਇਹ ਫਿਲਮ ਅੱਜ ਰਿਲੀਜ਼ ਹੋ ਗਈ ਹੈ।
ਫਿਲਮ ‘ਕਾਲਾ’ ਨੂੰ ਰਜਨੀਕਾਂਤ ਦੇ ਜਵਾਈ ਧਾਨੁਸ਼ ਵੱਲੋਂ ਵੰਡਰਬਾਰ ਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ ਤੇ ਫਿਲਮ ਦੇ ਡਾਇਰੈਕਟਰ ਪਾ ਰੰਜੀਥ ਹਨ।
ਅਪੀਲ ਵਿੱਚ ਉਨ੍ਹਾਂ ਦੋਸ਼ ਲਾਇਆ ਸੀ ਕਿ ਫਿਲਮ ਦੀ ਕਹਾਣੀ, ਗੀਤ ਤੇ ਫਿਲਮ ਦੇ ਦ੍ਰਿਸ਼ਾਂ ’ਤੇ ਉਨ੍ਹਾਂ ਪਹਿਲਾਂ ਕੰਮ ਕੀਤਾ ਹੋਇਆ ਹੈ।
ਫਿਲਮ ਦਾ ਵਿਵਾਦ ਸੁਪੀਰਮ ਕੋਰਟ ਵੀ ਪਹੁੰਚਿਆ ਸੀ ਪਰ ਫਿਲਮ ’ਤੇ ਅਦਾਲਤ ਨੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਜਸਟਿਸ ਆਦਰਸ਼ ਕੁਮਾਰ ਗੋਇਲ ਤੇ ਅਸ਼ੋਕ ਭੂਸ਼ਨ ਦੇ ਵਕੇਸ਼ਨ ਬੈਂਚ ਨੇ ਫਿਲਮ ਪ੍ਰੋਡਿਊਸਰ ਕੇਐਸ ਰਾਜੇਸ਼ੀਕਰਨ ਦੀ ਅਪੀਲ ਖ਼ਾਰਜ ਕਰ ਦਿੱਤੀ।
ਰਜਨੀਕਾਂਤ ਸਟਾਰਰ ਫਿਲਮ ‘ਕਾਲਾ’ ਅੱਜ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਫੇਸਬੁੱਕ ਲਾਈਵ ਜ਼ਰੀਏ ਲੀਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਮੁਲਜ਼ਮ ਪ੍ਰਵੀਨ ਤੇਵਰ ਨੂੰ ਸਿੰਗਾਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ।