'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਦੀ ਸਿਮਰਨ 44 ਤੋਂ ਟੱਪੀ
ਸਾਲ 2012 'ਚ ਆਈ ਫਿਲਮ 'ਫਨਾ' ਜ਼ਰੀਏ ਕਾਜੋਲ ਇੱਕ ਵਾਰ ਫਿਰ ਸੁਰਖੀਆਂ 'ਚ ਆਈ। ਇਸ ਤੋਂ ਬਾਅਦ ਮਾਈ ਨੇਮ ਇਜ਼ ਖਾਨ 'ਚ ਸ਼ਾਹਰੁਖ ਤੇ ਕਾਜੋਲ ਦੀ ਜੋੜੀ ਨੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਖੁਸ਼ ਕੀਤਾ।
'ਕਭੀ ਖੁਸ਼ੀ ਕਭੀ ਗਮ' 'ਹਮ ਆਪਕੇ ਦਿਲ ਮੇ ਰਹਿਤੇ ਹੈ', 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' 'ਚ ਵੀ ਕਾਜੋਲ ਨੇ ਆਪਣੀ ਦਮਦਾਰ ਅਦਾਕਾਰੀ ਦਾ ਨਮੂਨਾ ਪੇਸ਼ ਕੀਤਾ।
ਕਾਜੋਲ ਨੇ ਸਾਲ 1992 'ਚ ਫਿਲਮ 'ਬੇਖੁਦੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਹਾਲਂਕਿ ਇਸ ਫਿਲਮ ਨਾਲ ਕਾਜੋਲ ਨੂੰ ਕੋਈ ਖਾਸ ਪਛਾਣ ਨਹੀਂ ਮਿਲ ਸਕੀ। ਸਾਲ 1993 'ਚ ਆਈ ਫਿਲਮ 'ਬਾਜ਼ੀਗਰ' ਨਾਲ ਕਾਜੋਲ ਸੁਰਖੀਆਂ 'ਚ ਰਹੀ। ਇਸ ਫਿਲਮ ਲਈ ਪਹਿਲਾਂ ਸ਼੍ਰੀਦੇਵੀ ਨੂੰ ਚੁਣਿਆ ਗਿਆ ਸੀ ਪਰ ਫਿਰ ਇਹ ਕਾਜੋਲ ਦੀ ਝੋਲੀ ਪਈ।
ਫਿਲਮ 'ਕੁਛ-ਕੁਛ ਹੋਤਾ ਹੈ' 'ਚ ਅੰਜਲੀ ਦਾ ਕਿਰਦਾਰ ਨਿਭਾਉਣ ਵਾਲੀ ਕਾਜੋਲ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਫਿਲਮ 'ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਤੇ ਕਾਜੋਲ ਦੀ ਜੋੜੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ।
ਕਾਜੋਲ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ। ਉਨ੍ਹਾਂ ਇੰਟਰਵਿਊ 'ਚ ਕਿਹਾ ਸੀ ਕਿ ਮੈਨੂੰ ਅਫਸੋਸ ਰਹੇਗਾ ਕਿ ਮੇਰੇ ਬੱਚੇ ਮਾਂ ਦੇ ਹੱਥ ਦਾ ਬਣਿਆ ਖਾਣਾ ਕਦੇ ਯਾਦ ਨਹੀਂ ਕਰ ਸਕਦੇ।
ਬਾਲੀਵੁੱਡ ਅਦਾਕਾਰਾ ਕਾਜੋਲ ਦਾ ਅੱਜ 44ਵਾਂ ਜਨਮ ਦਿਨ ਹੈ। 5 ਅਗਸਤ, 1974 ਨੂੰ ਮੁੰਬਈ 'ਚ ਜਨਮੀ ਕਾਜੋਲ ਲੀਜੈਂਡ ਅਦਾਕਾਰਾ ਤਨੁਜਾ ਦੀ ਬੇਟੀ ਹੈ।
ਖਾਸ ਗੱਲ ਹੈ ਕਿ ਕਾਜੋਲ ਉਨ੍ਹਾਂ ਅਭਿਨੇਤਰੀਆਂ 'ਚ ਸ਼ਾਮਲ ਹੈ ਜਿਨ੍ਹਾਂ ਆਪਣਾ ਫਿਲਮੀ ਕਰੀਅਰ ਬੁਲੰਦੀਆਂ 'ਤੇ ਹੋਣ ਦੇ ਬਾਵਜੂਦ ਵਿਆਹ ਕਰਵਾ ਲਿਆ। ਸਾਲ 1999 'ਚ ਕਾਜੋਲ ਨੇ ਮਸ਼ਹੂਰ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨਾਲ ਵਿਆਹ ਕਰਵਾਇਆ।