ਕਲਕੀ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਬਿਕਨੀ ਪਾ ਕੇ ਕੀਤਾ ਖੁਲਾਸਾ, ਤਸਵੀਰਾਂ ਵਾਇਰਲ
ਕਲਕੀ ਦੀ ਗਰਭ ਅਵਸਥਾ ਨੂੰ ਅੱਠ ਮਹੀਨੇ ਪੂਰੇ ਹੋਏ ਗਏ ਹਨ, ਜਿਸ ਵਿੱਚ ਉਸ ਦਾ ਭਾਰ ਵੀ 11 ਕਿੱਲੋ ਵਧਿਆ ਹੈ। ਹੁਣ ਕੁਝ ਹੀ ਦਿਨਾਂ ਵਿੱਚ, ਕਲਕੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ।
ਦੱਸ ਦੇਈਏ ਕਿ ਕਲਕੀ ਨੇ ਪਹਿਲਾਂ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਨਾਲ ਵਿਆਹ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਸੀ।
ਕਲਕੀ ਦਾ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਫ ਹੈ ਕਿ ਉਹ ਆਪਣਾ ਜ਼ਿਆਦਾਤਰ ਸਮਾਂ ਸੰਗੀਤ ਦਾ ਅਨੰਦ ਲੈਂਦਿਆਂ ਬਿਤਾ ਰਹੀ ਹੈ। ਕਲਕੀ ਦਾ ਬੁਆਏਫ੍ਰੈਂਡ ਗਾਏ ਹਰਸ਼ਬਰਗ ਇੱਕ ਪੇਸ਼ੇਵਰ ਪਿਆਨੋਵਾਦਕ ਹੈ।
ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਹੀ ਕਲਕੀ ਆਪਣੇ ਬੁਆਏਫ੍ਰੈਂਡ ਨਾਲ ਫੈਮਲੀ ਪਲੈਨਿੰਗ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ।
ਕਲਕੀ ਦੇ ਇਸ ਤਾਜ਼ਾ ਬੇਬੀ ਬੰਪ ਫੋਟੋਸ਼ੂਟ ਨੂੰ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਕਲਕੀ ਆਪਣੇ ਬੇਬੀ ਬੰਪ ਨੂੰ ਦਿਖਾਉਂਦੇ ਬਹੁਤ ਬੋਲਡ ਅੰਦਾਜ਼' ਚ ਪਿੰਕ ਕਲਰ ਬਿਕਨੀ ਤੇ ਟੋਪੀ 'ਚ ਦਿਖਾਈ ਦੇ ਰਹੀ ਹੈ।
ਬਾਲੀਵੁੱਡ: ਅਦਾਕਾਰਾ ਕਲਕੀ ਕੋਚਲਿਨ ਬਹੁਤ ਜਲਦੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਕਲਕੀ ਅੱਜ ਕੱਲ੍ਹ ਆਪਣੇ ਬੇਬੀ ਬੰਪ ਤੇ ਗਰਭ ਅਵਸਥਾ ਦਾ ਅਨੰਦ ਲੈ ਰਹੀ ਹੈ। ਅਜਿਹੀ ਸਥਿਤੀ ਵਿੱਚ, ਉਸ ਨੇ ਹਾਲ ਹੀ ਵਿੱਚ ਤਾਜ਼ਾ ਫੋਟੋਸ਼ੂਟ ਕਰਵਾਇਆ ਹੈ। ਇਸ ਦੀਆਂ ਫੋਟੋਆਂ ਕਲਕੀ ਨੇ ਇੰਸਟਾਗਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।