✕
  • ਹੋਮ

ਸਿਰਫ ਇੱਕ ਬਹਿਸ ਨੇ ਡੋਬੀ ਕਪਿਲ ਦੀ ਬੇੜੀ, ਸੁਨੀਲ ਗਰੋਵਰ ਨਾਲ ਝਗੜੇ ਮਗਰੋਂ ਪੀਣ ਲੱਗੇ ਕਪਿਲ

ਏਬੀਪੀ ਸਾਂਝਾ   |  08 Sep 2017 04:54 PM (IST)
ਸਿਰਫ ਇੱਕ ਬਹਿਸ ਨੇ ਡੋਬੀ ਕਪਿਲ ਦੀ ਬੇੜੀ, ਸੁਨੀਲ ਗਰੋਵਰ ਨਾਲ ਝਗੜੇ ਮਗਰੋਂ ਪੀਣ ਲੱਗੇ ਕਪਿਲ
1

ਕਪਿਲ ਸ਼ਰਮਾ ਨੇ ਕਿਹਾ ਕਿ ਉਹ ਸੁਨੀਲ ਗਰੋਵਰ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨ ਰਹੇ ਸਨ, ਪਰ ਮੇਰੀ ਕੋਸ਼ਿਸ਼ ਸਫਲ ਨਹੀਂ ਹੋਈ। ਸੁਨੀਲ ਗਰੋਵਰ ਨੇ ਆਪਣੀਆਂ ਲਾਈਵ ਈਵੈਂਟਸ ਤੇ ਦੂਜੀ ਪਰਫਾਰਮੈਂਸ ਦੇ ਮੂਡ 'ਦ ਸ਼ਰਮਾ ਸ਼ੋਅ' ਨੂੰ ਵਾਪਸ ਆਉਣ ਤੋਂ ਮਨਾਇਆ। ਦੱਸਣਯੋਗ ਹੈ ਕਿ ਸ਼ੋਅ ਬੰਦ ਹੋਣ ਤੋਂ ਬਾਅਦ ਵੀ ਕਪਿਲ ਸ਼ਰਮਾ ਨੂੰ ਲੱਗਣ ਵਾਲੇ ਝਟਕਿਆਂ ਦੀ ਸਿਲਸਿਲਾ ਬੰਦ ਨਹੀਂ ਹੋਈ ਹੈ। ਮੁਸ਼ਕਲ ਸਮੇਂ ਵਿੱਚ ਵੀ ਉਨ੍ਹਾਂ ਦੇ ਨਾਲ ਬਣੇ ਰਹਿਣ ਵਾਲੇ ਕੀਕੂ ਸ਼ਾਰਦਾ ਨੇ ਵੀ ਹੁਣ ਕਪਿਲ ਦੀ ਸ਼ੋਅ ਨੂੰ ਅਲਵਿਦਾ ਆਖਣ ਦੀ ਫ਼ੈਸਲਾ ਕੀਤਾ ਹੈ।

2

ਸ਼ਰਮਾ ਦਾ ਕਹਿਣਾ ਹੈ, ''ਮੈਂ ਸੁਨੀਲ 'ਤੇ ਕਦੇ ਜੁੱਤਾ ਨਹੀਂ ਸੁੱਟਿਆ, ਮੈਂ ਅੱਜ ਤੱਕ ਕਿਸੇ ਨਾਲ ਵੀ ਇਸ ਤਰ੍ਹਾਂ ਨਹੀਂ ਕੀਤਾ। ਮੈਂ ਕਦੇ ਵੀ ਇਸ ਤਰ੍ਹਾਂ ਕਰਨ ਬਾਰੇ ਨਹੀਂ ਸੋਚਿਆ।''

3

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਆਸਟ੍ਰੇਲੀਆ ਤੋਂ ਫਲਾਈਟ ਵਿੱਚ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਉੱਤੇ ਜੁੱਤਾ ਸੁਟਿਆ ਹੈ, ਪਰ ਕਪਿਲ ਸ਼ਰਮਾ ਨੇ ਇਸ ਗੱਲ ਨੂੰ ਗਲਤ ਦੱਸਿਆ ਹੈ।

4

ਇੰਗਲਿਸ਼ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਨੂੰ ਇੰਟਰਵਿਊ ਵਿੱਚ ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਉਹ ਬਹੁਤ ਦੁਖੀ ਹੈ। ਕੈਪਲ ਸ਼ਰਮਾ ਨੇ ਸਵੀਕਾਰ ਕੀਤਾ ਕਿ ਇਸ ਬਹਿਸ ਤੋਂ ਬਾਅਦ ਬਹੁਤ ਜ਼ਿਆਦਾ ਸ਼ਰਾਬ ਲੈਣ ਲੱਗੇ। ਸ਼ਰਮਾ ਨੇ ਦੱਸਿਆ, ''ਹਾਂ, ਸੁਨੀਲ ਗਰੋਵਰ ਤੇ ਮੇਰੇ ਵਿਚਕਾਰ ਵਿਵਾਦ ਹੋਇਆ ਹੈ ਤੇ ਉਹ ਮੇਰੀ ਗ਼ਲਤੀ ਕਾਰਨ ਹੋਇਆ ਹੈ। ਮੈਂ ਇਸ ਬਹਿਸ ਦੀ ਵੱਡੀ ਕੀਮਤ ਵੀ ਚੁਕਾਈ ਹੈ।

5

ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਸ਼ੋਆਂ ਬਾਰੇ ਚਰਚਾਵਾਂ ਦਾ ਦੌਰ ਫਿਰ ਤੇਜ਼ ਹੋ ਗਿਆ ਸੀ, ਜਦੋਂਕਿ ਸੋਨੀ ਦੇ ਚੈਨਲ ਵੱਲੋਂ ਇਸ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਵਿੱਚ ਸ਼ੋਅ ਦੇ ਬੰਦ ਹੋਣ ਦਾ ਕਾਰਨ ਵਾਰ-ਵਾਰ ਸ਼ੂਟ ਨੂੰ ਕੈਂਸਲ ਕਰਨਾ ਦੱਸਿਆ ਗਿਆ।

6

ਸੁਨੀਲ ਗਰੋਵਰ ਦੇ ਨਾਲ ਹੋਏ ਝਗੜੇ ਤੋਂ ਬਾਅਦ ਵੀ ਕਮੇਡੀਅਨ ਕਪਿਲ ਸ਼ਰਮਾ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। ਟੀ.ਆਰ.ਪੀ. ਦਰਜਾਬੰਦੀ ਵਿੱਚ ਲੰਬੇ ਸਮੇਂ ਤੋਂ ਉੱਪਰ ਰਹਿਣ ਵਾਲੇ ਕਪਿਲ ਦਾ ਸ਼ੋਅ ਅੱਜ ਟਾਪ 20 ਵਿੱਚੋਂ ਬਾਹਰ ਕੱਢਿਆ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਸਿਰਫ ਇੱਕ ਬਹਿਸ ਨੇ ਡੋਬੀ ਕਪਿਲ ਦੀ ਬੇੜੀ, ਸੁਨੀਲ ਗਰੋਵਰ ਨਾਲ ਝਗੜੇ ਮਗਰੋਂ ਪੀਣ ਲੱਗੇ ਕਪਿਲ
About us | Advertisement| Privacy policy
© Copyright@2026.ABP Network Private Limited. All rights reserved.