ਕਰਨ ਜੌਹਰ ਦੇ ਚੈਟ ਸ਼ੋਅ ਦੀਆਂ ਝਲਕੀਆਂ, ਵੇਖੋ ਕੁਝ ਖਾਸ ਤਸਵੀਰਾਂ

ਇਸ ਸ਼ੋਅ ‘ਚ ਪਹਿਲੀ ਵਾਰ ਸਕਰੀਨ ‘ਤੇ ਪਿਓ-ਧੀ ਦੀ ਜੋੜੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਉਮੀਦ ਹੈ ਸ਼ੋਅ ‘ਚ ਵੱਡੇ ਖੁਲਾਸੇ ਹੋਣਗੇ ਤੇ ਨਾਲ ਹੀ ਫੈਨਸ ਨੂੰ ਨਜ਼ਰ ਆਵੇਗੀ ਦੋਵਾਂ ਦੀ ਬਾਉਂਡਿੰਗ ਵੀ।
ਬੀਤੇ ਦਿਨੀਂ ਹੀ ਕੁਝ ਗੈਸਟ ਨੇ ਤਾਂ ਆਪਣੇ ਐਪੀਸੋਡ ਵੀ ਸ਼ੂਟ ਕਰ ਲਏ ਹਨ। ਇਨ੍ਹਾਂ ‘ਚ ਸਭ ਤੋਂ ਪਹਿਲਾਂ ਸ਼ੋਅ ਦੀ ਸ਼ੂਟਿੰਗ ਕੀਤੀ ਸੈਫ ਅਲੀ ਖ਼ਾਨ ਤੇ ਧੀ ਸਾਰਾ ਅਲੀ ਖ਼ਾਨ ਨੇ।
ਇਸ ਦੇ ਨਾਲ ਹੀ ਕਰਨ ਦੇ ਚੈਟ ਸ਼ੋਅ ‘ਕਾਫੀ ਵਿਦ ਕਰਨ’ ‘ਚ ਇਸ ਸਾਲ ਅਕਸ਼ੇ ਕੁਮਾਰ ਤੇ ਰਣਵੀਰ ਸਿੰਘ ਨਜ਼ਰ ਆਉਣਗੇ। ਇਸ ਦੀ ਤਸਵੀਰਾਂ ਨੂੰ ਖੁਦ ਸਟਾਰਸ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕਰ ਰਹੇ ਹਨ।
ਅਕਸ਼ੇ ਤੇ ਰਣਵੀਰ ਦੀ ਬਾਉਡਿੰਗ ਵੀ ਕਾਫੀ ਸਟ੍ਰੌਂਗ ਹੈ। ਦੋਵੇਂ ਅਕਸਰ ਹੀ ਇਕੱਠੇ ਮਸਤੀ ਕਰਦੇ ਨਜ਼ਰ ਆਉਂਦੇ ਹਨ।
ਜਾਨ੍ਹਵੀ ਤੇ ਅਰਜੁਨ ਇੱਕ-ਦੂਜੇ ਨਾਲ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਹੀ ਅਰਜੁਨ ਆਪਣੀਆਂ ਭੈਣਾਂ ਦੇ ਨਜ਼ਦੀਕ ਹੋਏ ਹਨ ਤੇ ਹਰ ਥਾਂ ਉਸ ਨੂੰ ਸਪੋਰਟ ਕਰਦੇ ਹਨ।
ਇਸ ਤੋਂ ਬਾਅਦ ਸ਼ੋਅ ਦੇ ਇੱਕ ਹੋਰ ਐਪੀਸੋਡ ਦੀ ਸ਼ੂਟਿੰਗ ਕੀਤੀ ਭੈਣ ਭਰਾ ਦੀ ਜੋੜੀ ਨੇ ਜੋ ਕੋਈ ਹੋਰ ਨਹੀਂ ਸਗੋਂ ਅਰਜੁਨ ਕਪੂਰ ਤੇ ਜਾਨ੍ਹਵੀ ਕਪੂਰ ਹੈ।
ਦੀਪਿਕਾ ਤੇ ਆਲਿਆ ਦਾ ਐਪੀਸੋਡ ਸ਼ੋਅ ਦਾ ਓਪਨਰ ਸ਼ੋਅ ਹੈ ਜਿਸ ‘ਚ ਰਣਬੀਰ ਕਪੂਰ ਦੀ ਗੱਲ ਹੋਣੀ ਲਾਜ਼ਮੀ ਹੈ।
ਇਸ ਤੋਂ ਬਾਅਦ ਹੁਣ ਬੀਤੇ ਦਿਨੀਂ ਹੀ ਸ਼ੋਅ ਦੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਹੋਈ ਹੈ। ਇਸ ‘ਚ ਆਲਿਆ ਭੱਟ ਨਾਲ ਦੀਪਿਕਾ ਪਾਦੁਕੋਣ ਨਜ਼ਰ ਆਈ।
ਬਾਲੀਵੁੱਡ ਦੇ ਫੇਮਸ ਪ੍ਰੋਡਿਊਸਰ-ਡਾਇਰੈਕਟਰ ਕਰਨ ਜੌਹਰ ਦਾ ਚੈਟ ਸ਼ੋਅ ਦਾ ਸੀਜ਼ਨ 6 ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਇਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਤੇ ਇੱਕ-ਇੱਕ ਕਰਕੇ ਸ਼ੋਅ ‘ਤੇ ਆਉਣ ਵਾਲੇ ਮਹਿਮਾਨਾਂ ਦੇ ਨਾਂ ਸਾਹਮਣੇ ਆ ਰਹੇ ਹਨ।