ਕਾਰਗਿਲ ਦੇ ਪਹਿਲੇ ਸ਼ਹੀਦ ਨਾਲ ਹੋਵੋ ਰੂ-ਬ-ਰੂ
ਏਬੀਪੀ ਸਾਂਝਾ ਵੀ ਦੇਸ਼ ਦੇ ਇਸ ਮਹਾਨ ਸਪੂਤ ਨੂੰ ਯਾਦ ਕਰਦਿਆਂ ਲਾਸਾਨੀ ਸ਼ਹਾਦਤ ਨੂੰ ਸਲਾਮ ਕਰਦਾ ਹੈ।
ਕੈਪਟਨ ਕਾਲੀਆ ਵੱਲੋਂ ਪਰਿਵਾਰ ਲਈ ਭੇਜੀਆਂ ਚਿੱਠੀਆਂ ਚੋਂ ਇੱਕ ਚਿੱਠੀ।
ਕਾਲੀਆ ਦਾ ਪਰਿਵਾਰ ਅੱਜ ਵੀ ਇਹਨਾਂ ਚਿੱਠੀਆਂ ਨੂੰ ਸੰਭਾਲ ਕੇ ਬੈਠਾ ਹੈ।
ਪੁੱਤ ਦੇ ਸ਼ਹੀਦ ਹੋਣ ਤੋਂ ਬਾਅਦ ਜਦ ਉਸ ਦਾ ਸਮਾਨ ਘਰ ਪਹੁੰਚਿਆਂ ਤਾਂ ਮਾਤਾ ਪਿਤਾ ਨੇ ਪੁੱਤ ਨੂੰ ਹਰ ਪਲ ਕੋਲ ਮਹਿਸੂਸ ਕਰਨ ਲਈ ਘਰ ਚ ਸਾਰੀਆਂ ਚੀਜਾਂ ਦਾ ਇੱਕ ਮਿਊਜ਼ੀਅਮ ਬਣਾ ਦਿੱਤਾ।
ਕੈਪਟਨ ਸੌਰਭ ਕਾਲੀਆ, ਉਹ ਨਾਮ ਜਿਸ ਨੇ ਸ਼ਹਾਦਤ ਦੀ ਨਵੀਂ ਇਬਾਰਤ ਲਿਖੀ।
ਇੱਕ ਰੇਡੀਓ ਜਿਸ ਤੇ ਗਾਣੇ ਸੁਣ ਉਹ ਆਪਣਾ ਖਾਲੀ ਸਮਾਂ ਬਿਤਾਉਂਦੇ ਸਨ।
ਉਸ ਦੀ ਖਾਕੀ ਵਰਦੀ।
ਉਸ ਦੀ ਰੋਜ਼ਾਨਾ ਜਿੰਦਗੀ ਚ ਕੰਮ ਆਉਣ ਵਾਲੀਆਂ ਵਸਤਾਂ।
ਸੌਰਭ ਕਾਲੀਆ ਦੀ ਕਾਲੀ ਐਨਕ।
ਕਾਲੀਆ ਦੀ ਜੇਬ ਚੋਂ ਮਿਲਿਆ ਪਰਸ।
ਇਹ ਹੈ ਕੈਪਟਨ ਕਾਲੀਆ ਦੀ ਆਖਰੀ ਵਰਦੀ।
ਕੈਪਟਨ ਸੌਰਭ ਕਾਲੀਆ ਉਹੀ ਅਫਸਰ ਸਨ ਜਿੰਨਾਂ ਨੇ ਸਭ ਤੋਂ ਪਹਿਲਾਂ ਕਾਰਗਿਲ ਚ ਦੁਸ਼ਮਣ ਮੁਲਕ ਪਾਕਿਸਤਾਨ ਦੀਆਂ ਕਾਰਵਾਈਆਂ ਦੀ ਜਾਣਕਾਰੀ ਦੇ ਕੇ ਦੇਸ਼ ਨੂੰ ਇਸ ਵੱਡੇ ਹਮਲੇ ਦੀ ਜਾਣਕਾਰੀ ਦਿੱਤੀ ਸੀ।
ਸ਼ਹੀਦ ਕਾਲੀਆ ਨੂੰ ਆਪਣੇ 5 ਸਾਥੀਆਂ ਸਮੇਤ ਦੁਸ਼ਮਣ ਮੁਲਕ ਪਾਕਿਸਤਾਨ ਦੀ ਫੌਜ ਨੇ ਬੰਦੀ ਬਣਾ ਲਿਆ ਸੀ। ਕਾਲੀਆ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਉਸ ਦੇ ਸਰੀਰ ਦਾ ਕੋਈ ਵੀ ਅੰਗ ਅਜਿਹਾ ਨਹੀਂ ਸੀ ਜਿੱਥੇ ਪਾਕਿ ਫੌਜ ਨੇ ਜਖਮ ਨਾਂ ਦਿੱਤਾ ਹੋਵੇ।
ਇੱਥੇ ਇੱਕ ਮਾਂ ਹਰ ਰੋਜ ਆਰਤੀ ਕਰਦੀ ਹੈ, ਤੇ ਦੇਸ ਦੇ ਇਸ ਮਹਾਨ ਸਪੂਤ ਦੀ ਪੂਜਾ ਹੁੰਦੀ ਹੈ।
ਸੌਰਭ ਬਚਪਨ ਤੋਂ ਹੀ ਬਹੁਤ ਸਹਿਜ ਸੁਭਾਅ ਦਾ ਮਾਲਕ ਸੀ।
ਪਾਕਿ ਫੌਜ ਵੱਲੋਂ ਕੈਪਟਨ ਸੌਰਭ ਕਾਲੀਆ ਦੇ ਸਰੀਰ ਦੀ ਕੀਤੀ ਬਰਬਰਤਾ ਦੇ ਵਿਰੋਧ ਚ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਪਿਤਾ ਐਨ ਕੇ ਕਾਲੀਆ 17 ਸਾਲ ਤੋਂ ਕਾਨੂੰਨੀ ਲੜਾਈ ਲੜ ਰਿਹਾ ਹੈ।
ਕਾਬਲੀਅਤ ਦਿਖਾਉਂਦਾ ਸਰਟੀਫਿਕੇਟ।
ਮਾਂ ਨੇ ਲੱਖਾਂ ਲਾਡ ਲਡਾ ਕੇ ਇਸ ਸਪੂਤ ਨੂੰ ਵੱਡਾ ਕੀਤਾ ਸੀ।
ਮਾਂ ਸ਼੍ਰੀਮਤੀ ਵਿਜੇ ਕਾਲੀਆ ਦੇ ਲਾਡਲੇ ਪੁੱਤ ਨੇ ਮਾਂ ਦਾ ਸਿਰ ਗਰਵ ਨਾਲ ਉੱਚਾ ਕਰ ਦਿੱਤਾ।