ਸੈਫ ਨੇ ਕਰੀਬੀਆਂ ਨੂੰ ਵਿਖਾਈ 'ਕਾਲਾਕਾਂਡੀ'
ਅਕਸ਼ੈ ਵਰਮਾ ਵਲੋਂ ਲਿਖੀ ਅਤੇ ਨਿਰਦੇਸ਼ਿਤ ਇਹ ਫਿਲਮ ਇਸ ਸ਼ੁੱਕਰਵਾਰ 12 ਜਨਵਰੀ ਨੂੰ ਰਿਲੀਜ਼ ਹੋਵੇਗੀ।
ਫਿਲਮ ਕਾਲਾਕਾਂਡੀ ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜਿਸਨੂੰ ਪਤਾ ਲੱਗਦਾ ਹੈ ਕਿ ਉਹ ਦੁਨੀਆ ਵਿੱਚ ਕੁਝ ਹੀ ਦਿਨਾਂ ਦਾ ਮਹਿਮਾਨ ਹੈ, ਕਿਸ ਤਰਾਂ ਉਹ ਆਪਣੇ ਬਾਕੀ ਦਿਨਾਂ ਦੀ ਵਰਤੋਂ ਕਰਦਾ ਹੈ, ਇਹ ਫਿਲਮ ਵਿੱਚ ਦਿਖਾਇਆ ਗਿਆ ਹੈ.
ਕਾਲਾਕਾਂਡੀ ਵਿੱਚ ਸੈਫ ਤੋਂ ਇਲਾਵਾ, ਅਕਸ਼ੈ ਓਬਰਾਏ, ਦੀਪਕ ਡੋਬਰਿਆਲ, ਅਮਾਇਰਾ ਦਸਤੂਰ, ਵਿਜੈ ਰਾਜ, ਸ਼ੋਭਿਤਾ ਧੁਲਿਪਲਾ ਅਤੇ ਸ਼ਹਿਨਾਜ਼ ਟਰੇਜ਼ਰੀ ਵਰਗੇ ਸਿਤਾਰੇ ਵੀ ਪਰ੍ਮੁੱਖ ਭੂਮਿਕਾਵਾਂ ਵਿੱਚ ਹਨ.
ਬਲੈਕ ਮੈਚਿੰਗ ਵਿੱਚ ਸੋਨਲ ਅਤੇ ਅਮਾਇਰਾ ਨੇ ਪੋਜ਼ ਵੀ ਦਿੱਤੇ।
ਬਲੈਕ ਮੈਚਿੰਗ ਵਿੱਚ ਸੋਨਲ ਅਤੇ ਅਮਾਇਰਾ ਨੇ ਪੋਜ਼ ਵੀ ਦਿੱਤੇ।
ਸੋਨਲ ਚੌਹਾਨ ਵੀ ਨਜ਼ਰ ਆਈ.
ਫਿਲਮ ਸਮੀੱਖਿਅਕ ਅਨੁਪਮ ਚੋਪੜਾ ਵੀ ਨਜ਼ਰ ਆਈ.
ਸੈਫ ਦੀ ਭੈਣ ਸੋਹਾ ਅਲੀ ਖ਼ਾਨ ਵੀ ਇਸ ਮੌਕੇ ਤੇ ਪਤੀ ਕੁਨਾਲ ਦੇ ਨਾਲ ਪਹੁੰਚੀ।
ਇਸ ਫਿਲਮ ਦੇ ਪ੍ਰਮੋਸ਼ਨ ਦੇ ਦੌਰਾਨ ਸੈਫ ਨੇ ਕਰੀਨਾ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਕਰੀਨਾ ਕਈ ਚ' ਕਈ ਖੂਬੀਆਂ ਹਨ ਜਿੱਦਾਂ ਸਮੇਂ ਦੀ ਸਹੀ ਵਰਤੋਂ,ਕੰਮ ਕਰਨ ਦਾ ਢੰਗ,ਫਿਟਨੈੱਸ, ਅਨੁਸ਼ਾਸ਼ਨ ਅਤੇ ਇਸਦੇ ਨਾਲ ਹੀ ਉਹ ਜਨੂਨੀ ਵੀ ਹੈ.
ਕੁਝ ਸਮਾਂ ਪਹਿਲਾਂ ਕਰੀਨਾ ਨੇ ਦੱਸਿਆ ਸੀ ਕਿ ਓਦਾਂ ਤਾਂ ਉਹ ਹਿੰਦੀ ਫ਼ਿਲਮਾਂ ਘੱਟ ਹੀ ਦੇਖਦੀ ਹੈ, ਸਕਰੀਨਿੰਗ ਤੇ ਵੀ ਉਹ ਨਜ਼ਰ ਨਹੀਂ ਆਉਂਦੀ ਪਰ ਜਦ ਗੱਲ ਆਪਣੇ ਪਤੀ ਦੀ ਹੋਵੇ ਤਾਂ ਉਹ ਇਸ ਨੂੰ ਕਿੱਦਾਂ ਮਿਸ ਕਰ ਸਕਦੀ ਹੈ.
ਕੱਲ ਇਸ ਸਕਰੀਨਿੰਗ ਤੇ ਕਰੀਨਾ ਕਪੂਰ ਪਤੀ ਸੈਫ ਦੀਆਂ ਬਾਹਾਂ ਚ' ਬਾਹਾਂ ਪਾ ਕੇ ਪਹੁੰਚੀ।
ਇਹ ਫਿਲਮ 12 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ. ਕਾਫੀ ਸਮੇਂ ਤੋਂ ਫੈਨਸ ਸੈਫ ਨੂੰ ਕਿਸੇ ਸੁਪਰਹਿੱਟ ਫਿਲਮ ਚ' ਦੇਖਣ ਲਈ ਬੇਚੈਨ ਹਨ.
ਇਸ ਹਫਤੇ ਸੈਫ ਅਲੀ ਖ਼ਾਨ ਦੀ ਫਿਲਮ ਕਾਲਾਕਾਂਡੀ ਰਿਲੀਜ਼ ਹੋ ਰਹੀ ਹੈ. ਕੱਲ ਮੁੰਬਈ ਵਿੱਚ ਸੈਫ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਲਈ ਸਪੈਸ਼ਲ ਸਕਰੀਨਿੰਗ ਰੱਖੀ ਜਿਸ ਵਿੱਚ ਕਰੀਨਾ ਕਪੂਰ,ਸੋਹਾ-ਕੁਨਾਲ ਸਮੇਤ ਕਈ ਸਿਤਾਰੇ ਪੁੱਜੇ। ਦੇਖੋ ਤਸਵੀਰਾਂ