ਕਿਸਾਨ ਨੇ ਕੀਤਾ ਚਮਤਕਾਰ, ਦਰਖ਼ਤਾਂ 'ਤੇ ਫਰਾਟੇ ਮਾਰਨ ਵਾਲਾ ਮੋਟਰਸਾਈਕਲ ਬਣਾਇਆ
ਬਾਈਕ ਬਣਾਉਣ ਵਾਲੇ ਗਣਪਤੀ ਆਪਣੀ ਇਸ ਕੋਸ਼ਿਸ਼ ਨੂੰ ਕਾਫੀ ਛੋਟਾ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਈਕ ਰੁੱਖ 'ਤੇ ਚੜ੍ਹਨ ਲਈ ਬਿਲਕੁਲ ਸੁਰੱਖਿਅਤ ਹੈ। ਇਸ ਵਿੱਚ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਹੈ।
ਬਾਈਕ ਪੈਟਰੋਲ ਨਾਲ ਚੱਲਦੀ ਹੈ। ਇਸ ਵਿੱਚ ਆਮ ਮੋਟਰਸਾਈਕਲ ਵਾਂਗ ਕਲੱਚ ਤੇ ਬ੍ਰੇਕ ਦੀ ਸਹੂਲਤ ਹੈ। ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਇੱਕ ਲੀਟਰ ਤੇਲ ਵਿੱਚ ਲਗਪਗ 80 ਵੱਡੇ ਰੁੱਖਾਂ 'ਤੇ ਚੜ੍ਹ ਸਕਦੀ ਹੈ।
ਬਾਈਕ ਨੂੰ ਬਣਾਉਂਦੇ ਵੇਲੇ ਵਿਅਕਤੀ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ।
ਮੰਗਲੁਰੂ ਦੇ ਕਿਸਾਨ ਗਣਪਤੀ ਭੱਟ ਨੇ ਇਸ ਮਸ਼ੀਨ ਦਾ ਨਿਰਮਾਣ ਕੀਤਾ ਹੈ। ਇਸ ਮਸ਼ੀਨ 'ਤੇ 60 ਤੋਂ 80 ਕਿੱਲੋ ਦੇ ਵਜ਼ਨ ਦੇ ਲੋਕ ਬੈਠ ਕੇ ਰੁੱਖ 'ਤੇ ਚੜ੍ਹ ਸਕਦੇ ਹਨ।
ਕਰਨਾਟਕ ਦੇ ਇੱਕ ਕਿਸਾਨ ਨੇ ਰੁੱਖ 'ਤੇ ਚੜ੍ਹਨ ਵਾਲੀ ਬਾਈਕ ਈਜ਼ਾਦ ਕੀਤੀ ਹੈ ਜਿਸ ਦੀ ਮਦਦ ਨਾਲ ਉੱਚੇ ਤੋਂ ਉੱਚੇ ਰੁੱਖ 'ਤੇ ਚੜ੍ਹਿਆ ਜਾ ਸਕਦਾ ਹੈ। ਇਸ ਬਾਈਕ 'ਤੇ ਬੈਠ ਕੇ ਕੁਝ ਸੈਕਿੰਟਾਂ ਵਿੱਚ ਲੋਕ ਕਿਸੇ ਨੀ ਰੁੱਖ 'ਤੇ ਚੜ੍ਹ ਸਕਦੇ ਹਨ। ਬਸ਼ਰਤੇ ਰੁੱਖ ਦਾ ਤਣਾ ਸਮਤਲ ਹੋਣਾ ਚਾਹੀਦਾ ਹੈ। ਇਸ ਨੂੰ ਖ਼ਾਸ ਕਰਕੇ ਸੁਪਾਰੀ ਦੇ ਰੁੱਖ 'ਤੇ ਚੜ੍ਹਨ ਲਈ ਬਣਾਇਆ ਗਿਆ ਹੈ।