ਕਠੂਆ ਕਾਂਡ ਨੇ ਦੁਨੀਆ ਭਰ 'ਚ ਰੋਲਿਆ ਭਾਰਤ ਦਾ ਨਾਂ
ਫਿਲਮੀ ਸਿਤਾਰਿਆਂ ਨੇ ਇਸ ਸ਼ਰਮਨਾਕ ਕਾਰੇ ਦਾ ਡਟ ਕੇ ਵਿਰੋਧ ਕੀਤਾ।
ਸੰਯੁਕਤ ਰਾਸ਼ਟਰ ਸਣੇ ਦੁਨੀਆ ਭਰ ਦੇ ਮੁਲਕਾਂ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ।
ਕਠੂਆ 'ਚ ਅੱਠ ਸਾਲਾ ਬੱਚੀ ਆਸਿਫਾ ਬਾਨੋ ਨਾਲ ਬਲਾਤਕਾਰ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਸ਼ਰਮਨਾਕ ਕਾਂਡ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੋਲ ਦਿੱਤਾ।
ਇਸ ਗੰਭੀਰ ਤੇ ਦਿਲ ਕੰਬਾਊ ਮਾਮਲੇ ਵਿੱਚ ਇੱਕ ਅੱਠ ਸਾਲ ਦੀ ਨਾਬਾਲਗ ਬੱਚੀ ਨੂੰ ਇੱਕ ਮੰਦਰ ਵਿੱਚ ਕਥਿਤ ਕੈਦ ਕਰਕੇ ਸੱਤ ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਰਿਹਾ ਤੇ ਬਾਅਦ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ।
ਸ਼ੁਰੂ ਵਿੱਚ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਸ਼ਲ ਮੀਡੀਆ 'ਤੇ ਇਹ ਗੱਲ਼ ਪੂਰੀ ਦੁਨੀਆ ਵਿੱਚ ਫੈਲ ਗਈ। ਫਿਰ ਇਸ ਕੇਸ ਵਿੱਚ ਅੱਠ ਵਿਅਕਤੀ ਮੁਲਜ਼ਮ ਬਣਾਏ ਗਏ।
ਸ਼ਰਮਨਾਕ ਗੱਲ ਇਹ ਹੈ ਕਿ ਇਸ ਕੇਸ ਨਾਲ ਧਾਰਮਿਕ ਕਾਰਨ ਜੁੜ ਰਹੇ ਹਨ ਤੇ ਬੱਚੀ ਨੂੰ ਮੰਦਰ ਵਿੱਚ ਨਿਸ਼ਾਨਾ ਬਣਾਇਆ ਗਿਆ।
ਤਸਵੀਰਾਂ ਵਿੱਚ ਕੁਝ ਲੋਕਾਂ ਦੀਆਂ ਟੀ ਸ਼ਰਟਾਂ 'ਤੇ ਲਿਖਿਆ ਹੈ ਆਪਣੇ ਪਰਿਵਾਰ ਭਾਰਤ ਭੇਜਣ ਤੋਂ ਬਚੋ। ਉੱਥੇ ਔਰਤਾਂ ਸੁਰੱਖਿਅਤ ਨਹੀਂ ਹਨ।
ਇਹ ਤਸਵੀਰਾਂ ਇਸਤਨਾਬੁਲ ਏਅਰਪੋਰਟ ਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਹਰ ਭਾਰਤੀ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਰਹੀਆਂ ਹਨ।