ਕੈਟਰੀਨਾ ਲਿਖੇਗੀ ਆਪਣੇ ਬਾਰੇ ਕਿਤਾਬ
ਉਸ ਨੇ ਕਿਹਾ, ‘‘ਨਾਕਾਮੀਆਂ ਸਭ ਤੋਂ ਵੱਡਾ ਸਬਕ ਹੁੰਦੀਆਂ ਹਨ। ਇੱਕ ਵਾਰ ਜਦੋਂ ਤੁਸੀਂ ਮੁਕਾਮ ਹਾਸਲ ਕਰ ਲੈਂਦੇ ਹੋ ਤਾਂ ਮਿਹਨਤ ਤੇ ਸਬਕ ਤੁਹਾਡਾ ਸਾਥ ਦਿੰਦੇ ਹਨ।’’
ਪਹਿਲਾਂ ਉਸ ਦੀ ਅਦਾਕਾਰੀ ਤੇ ਡਾਂਸ ’ਤੇ ਸਵਾਲ ਖੜ੍ਹੇ ਹੋਏ ਸੀ ਪਰ ਉਸ ਨੇ ਸਾਰੀਆਂ ਕਮਜ਼ੋਰੀਆਂ ਨੂੰ ਦੂਰ ਕਰਦਿਆਂ ਆਪਣੇ ਆਲੋਚਕਾਂ ਨੂੰ ਖਾਮੋਸ਼ ਕਰਵਾ ਦਿੱਤਾ।
ਕੈਟਰੀਨਾ ਨੇ 2003 ’ਚ ਫਿਲਮ ‘ਬੂਮ’ ਨਾਲ ਬਾਲੀਵੁੱਡ ’ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।
ਉਸ ਨੂੰ ਆਪਣੇ 15 ਵਰ੍ਹਿਆਂ ਦੇ ਕਰੀਅਰ ਦੌਰਾਨ ਕਈ ਵਾਰ ਬੁਰੇ ਦੌਰ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਕੈਟਰੀਨਾ ਦਾ ਕਹਿਣਾ ਹੈ ਕਿ ਉਹ ਕਿਤਾਬ ਲਿਖਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਹੁਣ ਕੈਟਰੀਨਾ ਕੈਫ ਕਿਤਾਬ ਲਿਖ ਕੇ ਕਈ ਖੁਲਾਸੇ ਕਰਨ ਜਾ ਰਹੀ ਹੈ। ਦਰਅਸਲ ਕੈਟਰੀਨਾ ਆਪਣੇ ਤਜਰਬਿਆਂ ਨੂੰ ਕਿਤਾਬ ਰਾਹੀਂ ਸਾਰਿਆਂ ਨਾਲ ਸਾਂਝਾ ਕਰਨ ਜਾ ਰਹੀ ਹੈ।
ਕੈਟਰੀਨਾ ਕੈਫ ਨੇ ਆਪਣੀ ਖੂਬਸੂਰਤੀ ਤੇ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਕਾਫੀ ਨਾਂ ਕਮਾਇਆ ਹੈ। ਇਸ ਅਦਾਕਾਰਾ ਨਾਲ ਕਈ ਵਿਵਾਦ ਵੀ ਜੁੜੇ ਹੋਏ ਹਨ ਜਿਨ੍ਹਾਂ ਦੀ ਅਸਲੀਅਤ ਹਰ ਕੋਈ ਜਾਣਨਾ ਚਾਹੁੰਦਾ ਹੈ।