ਸਕਿਨ ਦਾ ਖਿਆਲ ਰੱਖਣ ਲਈ ਜ਼ਰੂਰੀ ਗੱਲਾਂ

ਜ਼ਿਆਦਾਤਰ ਲੋਕ ਆਪਣੀ ਸਕਿਨ ਦਾ ਖਿਆਲ ਰੱਖਣ ਲਈ ਹਰ ਮਹੀਨੇ ਹਜ਼ਾਰਾਂ ਰੁਪਏ ਕਾਸਮੈਟਿਕਸ ‘ਤੇ ਲਾ ਦਿੰਦੇ ਹਨ। ਇਸ ਨਾਲ ਨਾ ਸਿਰਫ ਮਹਿੰਗਾ ਆਪਸ਼ਨ ਹੈ ਬਲਕਿ ਇਸ ‘ਚ ਮੌਜੂਦ ਕੈਮੀਕਲਜ਼ ਬੇਹੱਦ ਹਾਨੀਕਾਰਕ ਹੁੰਦੇ ਹਨ। ਤੁਹਾਨੂੰ ਦੱਸਦੇ ਹਾਂ, ਤੁਹਾਡੇ ਫ੍ਰਿਜ ‘ਚ ਹੀ ਮੌਜੂਦ ਅਜਿਹੀਆਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਆਪਣੀ ਸਕਿਨ ਨੂੰ ਸਾਫ ਕਰ ਸਕਦੇ ਹੋ ਤੇ ਦਾਗ-ਧੱਬੇ ਵੀ ਸਾਫ ਹੋਣਗੇ।
•ਨਾਰੀਅਲ ਤੇਲ: ਵੈਸੇ ਤਾਂ ਪਿੰਪਲ ਨਾਲ ਜੂਝ ਰਹੇ ਲੋਕਾਂ ਨੂੰ ਤੇਲ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਪਰ ਦਾਗ ਹਟਾਉਣ ‘ਚ ਨਾਰੀਅਲ ਤੇਲ ਕਾਰਗਰ ਹੈ। ਸੌਂਣ ਤੋਂ ਪਹਿਲਾਂ ਐਕਸਟਰਾ ਵਰਜਿਨ ਕੋਕੋਨਟ ਆਇਲ ਦੀਆਂ ਬੂੰਦਾਂ ਪਿੰਪਲ ਮਾਰਕਸ ‘ਤੇ ਲਾਓ। ਸਵੇਰੇ ਗਿੱਲਕ ਕੌਟਨ ਬਾਲਜ਼ ਨਾਲ ਇਨ੍ਹਾਂ ਨੂੰ ਸਾਫ ਕਰ ਲਓ। ਫਿਰ ਪਾਣੀ ਦੇ ਛਿੱਟੇ ਮਾਰ ਪੂਰੇ ਚਿਹਰੇ ਨੂੰ ਸਾਫ ਕਰ ਲਓ।
•ਨਿੰਬੂ: ਇੱਕ ਚਮਚ ਨਿੰਬੂ ਦੇ ਰਸ ‘ਚ ਦੋ ਚਮਚ ਗਲੈਸਰੀਨ ਮਿਲਾ ਕੇ ਚਿਹਰੇ ‘ਤੇ ਲਾਓ ਤੇ 10 ਮਿੰਟ ਬਾਅਦ ਧੋਅ ਲਓ। ਦਿਨ ‘ਚ ਦੋ ਵਾਰ ਅਜਿਹਾ ਕਰੋ, ਕੁਝ ਹੀ ਦਿਨਾਂ ‘ਚ ਫਰਕ ਨਜ਼ਰ ਆਏਗਾ।
•ਟਮਾਟਰ: ਚਿਹਰੇ ‘ਤੇ ਟਮਾਟਰ ਦਾ ਰਸ 20 ਮਿੰਟਾਂ ਤੱਕ ਲਾ ਕੇ ਧੋਅ ਲਓ। ਇਸ ‘ਚ ਮੌਜੂਦ ਵਿਟਾਮਿਨ ਏ ਤੇ ਲਾਈਕੋਪੀਨ ਨਾਲ ਜਲਦ ਨਵੇਂ ਸਕਿਨ ਸੈੱਲ ਬਣਨਗੇ ਤੇ ਪਿੰਪਲ ਦੇ ਦਾਗ ਦੂਰ ਹਣਗੇ।
•ਹਲਦੀ-ਦੁੱਧ-ਸ਼ਹਿਦ ਪੈਕ: ਦੋ ਚਮਚ ਸ਼ਹਿਦ, ਦੋ ਚਮਚ ਦੁੱਧ ਤੇ ਅੱਧਾ ਚਮਚ ਹਲਦੀ ਪਾਊਡਰ ਦੇ ਪੇਸਟ ‘ਚ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਲਓ। ਇਸ ਨੂੰ ਚਿਹਰੇ ‘ਤੇ ਲਾਓ ਤੇ 20 ਮਿੰਟ ਬਾਅਦ ਧੋਅ ਲਓ। ਹਫਤੇ ਭਰ ਇਹ ਲੇਪ ਲਾਉਣ ਨਾਲ ਪਿੰਪਲ ਦੇ ਦਾਗ ਘੱਟ ਹੋ ਚਿਹਰਾ ਨਿੱਖਰ ਜਾਏਗਾ।