✕
  • ਹੋਮ

ਗੁਰਦਾਸਪੁਰ 'ਚ ਕੇਜਰੀਵਾਲ ਦੀ ਬੜ੍ਹਕ

ਏਬੀਪੀ ਸਾਂਝਾ   |  04 Jul 2016 12:46 PM (IST)
1

ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਘੜ੍ਹ ਰਿਹਾ ਹੈ।

2

ਉਨ੍ਹਾਂ ਕਿਹਾ ਕਿ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਤਾਂ ਉਨ੍ਹਾਂ ਖਿਲਾਫ ਵੀ ਕੇਸ ਦਰਜ ਕਰਵਾਇਆ ਹੈ ਪਰ ਉਹ ਵਾਰ-ਵਾਰ ਮਜੀਠੀਆ ਖਿਲਾਫ ਬੋਲਣਗੇ। ਅਕਾਲੀ ਸਰਕਾਰ ਇਹ ਸਭ ਡਰ ਕੇ ਹੀ ਕਰ ਰਹੀ ਹੈ।

3

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਦਲਾਂ ਨੇ ਗੁੰਡਾਗਰਦੀ ਮਚਾਈ ਹੋਈ ਹੈ। ਫਰਜ਼ੀ ਕੇਸ ਦਰਜ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ।

4

ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਰਾਜਨੀਤੀ ਕਰਨ ਨਹੀਂ ਬਲਕਿ ਰਾਜਨੀਤੀ ਬਦਲਣ ਆਏ ਹਨ।

5

ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੇ ਉਹ ਡਟ ਕੇ ਕੰਮ ਕਰਨ।

6

ਐਤਵਾਰ ਨੂੰ ਅੰਮ੍ਰਿਤਸਰ ਵਿੱਚ ਨੌਜਵਾਨਾਂ ਲਈ ਚੋਣ ਮੈਨੀਫੈਸਟੋ ਜਾਰੀ ਕਰਕੇ ਅੱਜ ਉਹ ਗੁਰਦਾਸਪੁਰ ਪਹੁੰਚੇ।

7

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਮਘਾ ਦਿੱਤੀ ਹੈ।

8

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ ਹਨ। ਉਨ੍ਹਾਂ ਨੇ ਅੱਜ ਗੁਰਦਾਸਪੁਰ ਵਿੱਚ ਰੈਲੀ ਕੀਤੀ। ਪੇਸ਼ ਨੇ ਰੈਲੀ ਦੀਆਂ ਤਸਵੀਰਾਂ-

  • ਹੋਮ
  • Photos
  • ਖ਼ਬਰਾਂ
  • ਗੁਰਦਾਸਪੁਰ 'ਚ ਕੇਜਰੀਵਾਲ ਦੀ ਬੜ੍ਹਕ
About us | Advertisement| Privacy policy
© Copyright@2026.ABP Network Private Limited. All rights reserved.