ਸਹੁੰ ਚੁੱਕਣ ਤੋਂ ਬਾਅਦ ਦਿੱਲੀ ਵਾਲਿਆਂ ਨੂੰ ਕਿ ਬੋਲੇ ਅਰਵਿੰਦ ਕੇਜਰੀਵਾਲ, ਜਾਣੋ ਇਹ ਖਾਸ ਗੱਲਾਂ
ਕੇਜਰੀਵਾਲ ਨੇ ਕਿਹਾ-ਕੁਝ ਲੋਕ ਕਹਿੰਦੇ ਹਨ ਕਿ ਕੇਜਰੀਵਾਲ ਸਭ ਕੁਝ ਮੁਫਤ ਦੇ ਰਹੇ ਹਨ। ਇਸ ਸੰਸਾਰ ਵਿੱਚ ਸਾਰੀਆਂ ਕੀਮਤੀ ਚੀਜ਼ਾਂ ਮੁਫਤ ਹੀ ਤਾਂ ਮਿਲਦੀਆਂ ਹਨ।ਮੈਂ ਦਿੱਲੀ ਦੇ ਲੋਕਾਂ ਨੂੰ ਅਤੇ ਦਿੱਲੀ ਦੇ ਲੋਕਾਂ ਮੈਂਨੂੰ ਬਹੁਤ ਪਿਆਰ ਕਰਦੇ ਹਨ। ਜੇ ਮੈਂ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਤੋਂ, ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਤੋਂ ਪੈਸੇ ਲੈਣਾ ਸ਼ੁਰੂ ਕਰ ਦਿੰਦਾ ਹਾਂ, ਤਾਂ ਅਜਿਹੇ ਮੁੱਖ ਮੰਤਰੀ ਲਈ ਸ਼ਰਮ ਦੀ ਗੱਲ ਹੈ।
Download ABP Live App and Watch All Latest Videos
View In Appਕੇਜਰੀਵਾਲ ਨੇ ਕਿਹਾ-ਮੈਨੂੰ ਖੁਸ਼ੀ ਹੈ ਕਿ ਅੱਜ ਮੇਰੇ ਮੰਚ 'ਤੇ ਦਿੱਲੀ ਦੇ ਨਿਰਮਾਤਾ ਮੁੱਖ ਮਹਿਮਾਨ ਵਜੋਂ ਮੌਜੂਦ ਹਨ। ਕੇਜਰੀਵਾਲ ਦਿੱਲੀ ਨਹੀਂ ਚਲਾਉਂਦਾ, ਦਿੱਲੀ ਆਟੋ ਵਾਲੇ, ਅਧਿਆਪਕ, ਡਾਕਟਰ, ਵਿਦਿਆਰਥੀ ਅਤੇ ਸਾਰੇ ਦਿੱਲੀ ਵਾਲੇ ਚਲਾਉਂਦੇ ਹਨ।ਆਗੂ ਅਤੇ ਪਾਰਟੀਆਂ ਆਉਂਦੀਆਂ ਰਹਿੰਦੀਆਂ ਹਨ, ਪਰ ਦਿੱਲੀ ਨੂੰ ਇਹ ਨਿਰਮਾਤਾ ਅੱਗੇ ਵੱਧਾਉਂਦਾ ਹਨ।
ਕੇਜਰੀਵਾਲ ਨੇ ਕਿਹਾ-ਦਿੱਲੀ ਦੇ ਲੋਕਾਂ ਨੇ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ ਹੈ।ਪੂਰੇ ਦੇਸ਼ ਵਿੱਚ ਨਵੀਂ ਰਾਜਨੀਤੀ ਦਾ ਢੰਕਾਂ ਵੱਜਣਾ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਤੋਂ ਮੁਹੱਲਾ ਕਲੀਨਿਕ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸਦੇ ਨਾਲ ਹੀ ਮੁਫਤ ਬਿਜਲੀ ਦੀਆਂ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤੁਸੀਂ ਦਿੱਲੀ ਦੇ ਲੋਕੋ ਕਮਾਲ ਕੀਤਾ ਹੈ। ਦਿੱਲੀ ਦੇ ਲੋਕਾਂ ਨੇ ਦੇਸ਼ ਦੀ ਰਾਜਨੀਤੀ ਬਦਲ ਦਿੱਤੀ ਹੈ।
1. ਕੇਜਰੀਵਾਲ ਨੇ ਕਿਹਾ-ਅੱਜ ਤੁਹਾਡੇ ਬੇਟੇ ਨੇ ਤੀਜੀ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕੀ ਹੈ। ਇਹ ਮੇਰੀ ਜਿੱਤ ਨਹੀਂ ਹੈ, ਇਹ ਤੁਹਾਡੇ ਲੋਕਾਂ ਦੀ ਜਿੱਤ ਹੈ। ਇਹ ਦਿੱਲੀ ਦੇ ਲੋਕਾਂ ਦੀ ਜਿੱਤ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਨੇ ਅੱਜ ਤੀਜੀ ਵਾਰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਕੇਜਰੀਵਾਲ ਦੇ ਨਾਲ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ, ਰਾਜਿੰਦਰ ਪਾਲ ਗੌਤਮ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਦੱਸ ਦਈਏ ਕਿ ਕੇਜਰੀਵਾਲ ਨੇ ਆਪਣੇ ਪਿਛਲੇ ਮੰਤਰੀ ਮੰਡਲ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਸਹੁੰ ਚੁੱਕਣ ਤੋਂ ਬਆਦ ਕੇਜਰੀਵਾਲ ਨੇ ਜਨਤਾ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਇੱਹ ਜਿੱਤ ਮੇਰੀ ਨਹੀਂ ਬਲਕਿ ਦਿੱਲੀ ਦੀ ਜਨਤਾ ਦੀ ਜਿੱਤ ਹੈ।
ਕੇਜਰੀਵਾਲ ਨੇ ਕਿਹਾ-ਚੋਣਾਂ ਵਿੱਚ ਰਾਜਨੀਤੀ ਬਹੁਤ ਹੋਈ ਪਰ ਹੁਣ ਰਾਜਨੀਤੀ ਦਾ ਸਮਾਂ ਨਹੀਂ ਹੈ। ਹੁਣ ਮੈਂ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਦਿੱਲੀ ਨੂੰ ਅੱਗੇ ਲੈ ਜਾਵਾਂਗਾ। ਵਿਰੋਧੀਆਂ ਨੇ ਉਨ੍ਹਾਂ ਨੂੰ ਚੋਣਾਂ ਵਿਚ ਜੋ ਕੁਝ ਵੀ ਕਿਹਾ ਸੀ, ਉਸ ਲਈ ਉਨ੍ਹਾਂ ਨੂੰ ਮਾਫ ਕਰਦਾ ਹਾਂ। ਮੈਂ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ।
ਕੇਜਰੀਵਾਲ ਨੇ ਕਿਹਾ-ਹੁਣ ਦਿੱਲੀ ਦੇ ਦੋ ਕਰੋੜ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ। ਜੇ ਕੋਈ ਕੰਮ ਹੈ, ਤਾਂ ਕੋਈ ਵੀ ਬਿਨਾਂ ਕਿਸੇ ਝਿਜਕ ਦੇ ਮੇਰੇ ਕੋਲ ਆਵੇ ਮੈਂ ਹਰੇਕ ਲਈ ਕੰਮ ਕਰਾਂਗਾ। ਦਿੱਲੀ ਲਈ ਹਾਲੇ ਬਹੁਤ ਵੱਡੇ ਵੱਡੇ ਕੰਮ ਕਰਨੇ ਹਨ।
ਕੇਜਰੀਵਾਲ ਨੇ ਕਿਹਾ-ਪਿਛਲੇ 5 ਸਾਲਾਂ ਵਿੱਚ ਅਸੀਂ ਇਹੀ ਕੋਸ਼ਿਸ਼ ਕੀਤੀ ਕਿ ਦਿੱਲੀ ਦਾ ਵਿਕਾਸ ਤੇਜ਼ੀ ਨਾਲ ਹੋਵੇ। ਅਗਲੇ 5 ਸਾਲਾਂ ਲਈ ਵੀ ਸਾਡੀ ਇਹੀ ਕੋਸ਼ਿਸ਼ ਹੋਵੇਗੀ।
ਕੇਜਰੀਵਾਲ ਨੇ ਕਿਹਾ-ਕੁਝ ਲੋਕਾਂ ਨੇ ਮੈਨੂੰ ਵੋਟ ਪਾਈ, ਕੁਝ ਲੋਕਾਂ ਨੇ ਭਾਜਪਾ ਨੂੰ ਭਰ ਅੱਜ ਤੋਂ ਮੈਂ ਸਭ ਦਾ ਮੁੱਖ ਮੰਤਰੀ ਹਾਂ। ਉਨ੍ਹਾਂ ਕਿਹਾ ਮੈਂ ਸਭ ਦੇ ਕੰਮ ਕਰਾਂਗਾ।
ਕੇਜਰੀਵਾਲ ਨੇ ਕਿਹਾ-ਆਪਣੇ ਭਾਸ਼ਣ ਦੇ ਅਖੀਰ ਵਿੱਚ ਅਰਵਿੰਦ ਕੇਜਰੀਵਾਲ ਨੇ ‘ਹਮ ਹੋਂਗੇ ਕਾਮਯਾਬ’ ਗੀਤ ਵੀ ਗਾਇਆ। ਕੇਜਰੀਵਾਲ ਨੇ ਲੋਕਾਂ ਨੂੰ ਵੀ ਨਾਲ ਗਾਉਣ ਦੀ ਅਪੀਲ ਕੀਤੀ। ਭਾਸ਼ਣ ਦੀ ਸ਼ੁਰੂਆਤ ਦੀ ਤਰ੍ਹਾਂ ਕੇਜਰੀਵਾਲ ਨੇ ਵੀ ਸਟੇਜ ਤੋਂ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।
- - - - - - - - - Advertisement - - - - - - - - -