ਕੇਸ਼ੋਪੁਰ ਸ਼ੰਭ ਬਣੇਗਾ ਸੈਰ ਸਪਾਟਾ ਕੇਂਦਰ
ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਹਰੀਕੇ ਝੀਲ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਉੱਥੇ ਪਾਣੀ ਵਾਲੀ ਬੱਸ ਚਲਾਉਣ ਦਾ ਫੈਸਲਾ ਕੀਤਾ ਸੀ। ਇਸ ਨੂੰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੌਜੂਦਾ ਕੈਬਨਿਟ ਮੰਤਰੀ ਸਿੱਧੂ ਨੇ ਬੰਦ ਕਰ ਦਿੱਤਾ ਸੀ।
ਇੱਥੇ ਟੈਂਟ ਲਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇੱਥੇ ਆ ਕੇ ਵੱਧ ਤੋਂ ਵੱਧ ਸਮਾਂ ਬਿਤਾ ਸਕਣ ਤੇ ਝੀਲ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀਆਂ ਯਾਦਗਾਰੀ ਤਸਵੀਰਾਂ ਆਪਣੇ ਕੈਮਰਿਆਂ ‘ਚ ਕੈਦ ਕਰ ਸਕਣ।
ਸਿੱਧੂ ਨੇ ਕਿਹਾ ਕਿ ਗੁਰਦਸਪੁਰ ਵਿੱਚ ਪੈਂਦੀ ਇਸ ਬਰਡ ਸੈਂਚਰੀ ਨੂੰ ਪੰਜਾਬ ਦੇ ਇੱਕ ਬਹੁਤ ਵੱਡੇ ਟੂਰਿਸਟ ਡੈਸਟੀਨੇਸ਼ਨ ਵਜੋਂ ਵਿਕਸਤ ਕੀਤਾ ਜਾਵੇਗਾ।
ਇਸੇ ਦੇ ਹੀ ਚੱਲਦਿਆਂ ਅੱਜ ਕੇਸ਼ੋਪੁਰ ਸ਼ੰਭ ਵਿਖੇ ਇਹ ਸਮਾਗਮ ਕੀਤਾ ਗਿਆ ਹੈ। ਸਿੱਧੂ ਵੱਲੋਂ ਕਰੀਬ 5 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟਾ ਉਦਯੋਗ ਨੂੰ ਹੋਰ ਪ੍ਰਫੁੱਲਿਤ ਕਾਰਨ ਲਈ ਉਨ੍ਹਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਗੁਰਦਸਪੂਰ ਦੇ ਕੇਸ਼ੋਪੁਰ ਸ਼ੰਭ (ਬਰਡ ਸੈਂਚਰੀ) ਵਿਖੇ ਪਹਿਲੀ ਵਾਰ ਮਨਾਏ ਗਏ “ਬਰਡ ਫੈਸਟੀਵਲ” ਵਿੱਚ ਸ਼ਿਰਕਤ ਕਰਨ ਪਹੁੰਚੇ ਸਨ।