ਰਿਸ਼ਤਾ ਲੰਮਾ ਸਮਾਂ ਹੰਢਾਉਣਾ ਤਾਂ ਪੱਲੇ ਬੰਨ੍ਹ ਲਓ ਇਹ ਗੱਲਾਂ
ਇਹ ਖੋਜ 39 ਸਾਲ ਪੁਰਾਣੀ ਖੋਜ ਦੇ ਆਧਾਰ 'ਤੇ ਕੀਤੀ ਗਈ, ਜਿਸ ਵਿੱਚ ਤਕਰੀਬਨ ਡੇਢ ਲੱਖ ਲੋਕਾਂ ਨੇ ਹਿੱਸਾ ਲਿਆ ਸੀ। ਖੋਜ ਵਿੱਚ ਪਾਇਆ ਗਿਆ ਕਿ ਰਿਸ਼ਤੇ ਵਿੱਚ ਖੁਸ਼ਮਿਜਾਜ਼ੀ ਵਤੀਰਾ, ਹਾਸਾ-ਠੱਠਾ, ਕੁਝ ਅਸ਼ਲੀਲਤਾ ਤੇ ਜ਼ਿੰਦਾਦਿਲੀ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ।
Download ABP Live App and Watch All Latest Videos
View In Appਕੰਸਾਸ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੀ ਗਈ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਤੁਸੀਂ ਜ਼ਿੰਦਾਦਿਲੀ ਨਾਲ ਜਿਊਂਦੇ ਹੋ ਤਾਂ ਇਸ ਨਾਲ ਨਾ ਸਿਰਫ਼ ਰਿਸ਼ਤਾ ਮਜ਼ਬੂਤ ਹੁੰਦਾ ਹੈ ਤੇ ਨਾਲ ਹੀ ਸੁਰੱਖਿਆ ਵੀ ਦਿੰਦੀ ਹੈ।
ਖੋਜ ਵਿੱਚ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਪਾਰਟਨਰ ਨੂੰ ਉਤਸ਼ਾਹਿਤ ਕਰਨ ਵਾਲੇ ਚੁਟਕਲੇ ਜੇਕਰ ਤਾਅਨੇ-ਮਿਹਣੇ ਵਾਲੇ ਹੋ ਜਾਣ ਤਾਂ ਰਿਸ਼ਤਿਆਂ ਵਿੱਚ ਖਟਾਸ ਵੀ ਪੈਦਾ ਹੋ ਸਕਦੀ ਹੈ।
ਜੇਕਰ ਤੁਹਾਡਾ ਸੁਭਾਅ ਚੰਚਲ ਹੈ ਤਾਂ ਰਿਸ਼ਤਾ ਮਜ਼ਬੂਤ ਹੋਵੇਗਾ।
ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਆਪਣੇ ਸਾਥੀ ਜਾਂ ਸਾਥਣ ਨਾਲ ਅਸ਼ਲੀਲ ਚੁਟਕਲੇ ਸਾਂਝੇ ਕਰਦੇ ਹੋ ਤਾਂ ਉਹ ਵੀ ਤੁਹਾਡੇ ਰਿਸ਼ਤੇ ਨੂੰ ਵਧੀਆ ਬਣਾਉਂਦਾ ਹੈ।
ਹਾਲ ਹੀ ਵਿੱਚ ਕੀਤੀ ਖੋਜ ਮੁਤਾਬਕ ਜੇਕਰ ਤੁਸੀਂ ਆਪਣੇ ਪਾਰਟਨਰ ਸੰਗ ਖ਼ੂਬ ਹੱਸਦੇ ਹੋ ਤਾਂ ਤੁਹਾਡਾ ਰਿਸ਼ਤਾ ਲੰਮਾ ਸਮਾਂ ਚੱਲ ਸਕਦਾ ਹੈ।
ਅੱਜ ਕੱਲ੍ਹ ਤਲਾਕ ਲੈਣਾ, ਬ੍ਰੇਕਅੱਪ ਹੋਣਾ ਬਹੁਤ ਆਮ ਗੱਲ ਹੋ ਗਈ ਹੈ ਪਰ ਜੇਕਰ ਤੁਸੀਂ ਆਪਣਾ ਰਿਸ਼ਤਾ ਲੰਮੇ ਸਮੇਂ ਤਕ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੱਸ ਛੋਟਾ ਜਿਹਾ ਕੰਮ ਕਰਨਾ ਹੈ। ਨਵੀਂ ਰਿਸਰਚ ਵਿੱਚ ਇਹ ਦਾਅਵਾ ਕੀਤਾ ਗਿਆ ਹੈ।
- - - - - - - - - Advertisement - - - - - - - - -