ਖਾਲਸੇ ਨੇ ਲਈ ਸ਼੍ਰੀ ਲੰਕਾ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ
ਏਬੀਪੀ ਸਾਂਝਾ | 05 Jun 2017 01:01 PM (IST)
1
ਖਾਲਸਾ ਏਡ ਵੱਲੋਂ ਸ਼੍ਰੀਲੰਕਾ ਵਿੱਚ ਲੋਕਾਂ ਨੂੰ ਦਿੱਤੀ ਜਾ ਰਹੀ ਮੱਦਦ।
2
ਉਨ੍ਹਾਂ ਦੱਸਿਆ ਖ਼ਾਲਸਾ ਏਡ ਦੀ ਟੀਮ ਸਥਾਨਕ ਸਮਾਜ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
3
ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਉਨ੍ਹਾਂ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਦਵਾਈਆਂ, ਪੈਕਟ ਭੋਜਨ, ਮਾਸਿਕ, ਅਸਥਾਈ ਟੈਂਟ, ਮੱਛਰਦਾਨੀਆਂ, ਸਾਬਣ ਮੁਹੱਈਆ ਕਰਵਾ ਰਹੇ ਹਨ।
4
ਖ਼ਾਲਸਾ ਏਡ ਦੇ ਭਾਰਤ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਫ਼ੋਨ ਉੱਤੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ 29 ਮਈ ਨੂੰ ਸ਼੍ਰੀ ਲੰਕਾ ਪਹੁੰਚ ਗਈ ਸੀ ਅਤੇ ਉਦੋਂ ਤੋਂ ਹੀ ਰਾਹਤ ਕਾਰਜ ਜਾਰੀ ਹਨ।
5
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖ਼ਾਲਸਾ ਏਡ ਦੀ ਛੇ ਮੈਂਬਰੀ ਟੀਮ ਭੋਜਨ, ਦਵਾਈਆਂ, ਪੀਣ ਵਾਲਾ ਪਾਣੀ ਮੁਹੱਈਆ ਕਰਵਾ ਰਹੀ ਹੈ।
6
ਸ੍ਰੀ ਲੰਕਾ ਵਿੱਚ ਆਏ ਹੜ੍ਹ ਕਾਰਨ 200 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਹਜ਼ਾਰਾਂ ਲੋਕ ਘਰ ਤੋਂ ਬੇਘਰ ਹੋ ਗਏ ਹਨ।
7
ਹੜ੍ਹ ਦੀ ਜ਼ਬਰਦਸਤ ਲਪੇਟ ਵਿੱਚ ਆਏ ਸ੍ਰੀਲੰਕਾ ਵਿੱਚ ਲੋਕਾਂ ਦੀ ਮਦਦ ਲਈ ਖ਼ਾਲਸਾ ਏਡ ਦੇ ਵਲੰਟੀਅਰ ਪਹੁੰਚ ਗਏ ਹਨ।
= 7">