✕
  • ਹੋਮ

ਕੈਨੇਡਾ 'ਚ ਖਾਲਸੇ ਦਾ ਬੋਲਬਾਲਾ

ਏਬੀਪੀ ਸਾਂਝਾ   |  24 Apr 2017 04:41 PM (IST)
1

ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਦੁਨੀਆ ਭਰ ਵਿੱਚ ਵੱਡੇ ਸਮਾਗਮ ਰਾਹੀਂ ਖਾਲਸੇ ਦੀ ਸ਼ਾਨੋ ਸ਼ੌਕਤ ਦਰਸਾਈ ਜਾ ਰਹੀ ਹੈ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਰੀ ਵਿੱਚ ਵੀ ਖਾਲਸਾ ਡੇਅ ਪਰੇਡ ਸਜਾਈ ਗਈ।

2

ਭਾਵੇਂ ਪ੍ਰਬੰਧਕਾਂ ਵੱਲੋਂ ਸਿਆਸੀ ਆਗੂਆਂ ਨੂੰ ਨਗਰ ਕੀਰਤਨ 'ਚ ਸਿਆਸਤ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਸੀ ਪਰ ਵਿਧਾਨ ਸਭਾ ਚੋਣਾਂ ਲਾਗੇ ਹੋਣ ਕਾਰਨ ਰਾਜਸੀ ਆਗੂਆਂ ਨੇ ਨਗਰ ਕੀਰਤਨ ਦੌਰਾਨ ਵੀ ਲੋਕਾਂ ਨੂੰ ਆਪਣੇ ਹੱਕ 'ਚ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ।

3

ਇਸ ਸਾਲਾਨਾ ਨਗਰ ਕੀਰਤਨ 'ਚ ਚਾਰ ਲੱਖ ਤੋਂ ਵੀ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਰੂਪੀ ਇਹ ਵਿਸ਼ਾਲ ਪਰੇਡ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਰਹਿਨੁਮਾਈ ਹੇਠ ਆਰੰਭ ਹੋਈ।

4

ਇਸ ਮੌਕੇ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੇ ਖਾਲਸੇ ਦੀ ਮਹਿਮਾ ਤੇ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ।

5

ਨਗਰ ਕੀਰਤਨ ਨੂੰ ਸਵੇਰੇ ਕੈਨੇਡੀਅਨ ਫੌਜ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।

6

ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕਰਿਸਟੀ ਕਲਾਰਕ ਨੇ ਪੰਜਾਬੀ ਪਹਿਰਾਵੇ 'ਚ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ। ਉਨਾਂ ਦੁਹਰਾਇਆ ਕਿ ਹਰ ਸਾਲ ਅਪ੍ਰੈਲ ਮਹੀਨਾ ਸਿੱਖ ਵਿਰਾਸਤ ਨੂੰ ਸਮਰਪਿਤ ਕਰਕੇ ਮਨਾਇਆ ਜਾਇਆ ਕਰੇਗਾ।

  • ਹੋਮ
  • Photos
  • ਖ਼ਬਰਾਂ
  • ਕੈਨੇਡਾ 'ਚ ਖਾਲਸੇ ਦਾ ਬੋਲਬਾਲਾ
About us | Advertisement| Privacy policy
© Copyright@2026.ABP Network Private Limited. All rights reserved.