ਭਾਰਤ 'ਚ ਵਿਦੇਸ਼ੀ SUV ਦੀ ਐਂਟਰੀ, Kia Seltos ਕੀਮਤ ਤੇ ਮਾਈਲੇਜ 'ਚ ਦੇਵੇਗੀ ਕਈ ਕਾਰਾਂ ਨੂੰ ਟੱਕਰ
Download ABP Live App and Watch All Latest Videos
View In Appਹੁਣ ਦੇਖਣਾ ਹੋਵੇਗਾ ਕਿ ਕੀਆ ਦੀ ਇਹ ਸੈਲਟੋਸ ਲੋਕਾਂ ਦੇ ਮਨਾਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ ਕਿ ਨਾ। ਕੰਪਨੀ ਦਾ ਸਾਰਾ ਦਾਰੋਮਦਾਰ ਇਸੇ ਕਾਰ 'ਤੇ ਨਿਰਭਰ ਹੈ, ਕਿਉਂਕਿ ਸੈਲਟੋਸ ਦੇ ਫੀਡਬੈਕ ਕੰਪਨੀ ਆਪਣੀ ਬਾਕੀ ਕਾਰਾਂ ਨੂੰ ਭਾਰਤੀ ਬਾਜ਼ਾਰ ਵਿੱਚ ਉਤਾਰ ਸਕਦੀ ਹੈ। ਆਟੋਮੋਬਾਈਲ ਖੇਤਰ ਵਿੱਚ ਮੰਦੀ ਦੇ ਦੌਰ ਦਰਮਿਆਨ ਕੰਪਨੀ ਲਈ ਅਜਿਹਾ ਸੰਭਵ ਕਰਨਾ ਹੋਰ ਵੀ ਚੁਨੌਤੀ ਭਰਪੂਰ ਹੋਵੇਗਾ।
ਕੰਪਨੀ ਦਾ ਦਾਅਵਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਛੇਤੀ ਗੱਡੀ ਡਿਲੀਵਰ ਕਰਨ ਦੇ ਨਾਲ-ਨਾਲ ਹੋਰ ਸਰਵਿਸ ਆਦਿ ਸੁਵਿਧਾਵਾਂ ਵੀ ਤੇਜ਼ੀ ਨਾਲ ਮੁਹੱਈਆ ਕਰਵਾਏਗੀ।
ਇਹ ਇਸ ਸੈਗਮੈਂਟ ਦੀ ਪਹਿਲੀ ਅਜਿਹੀ ਕਾਰ ਹੋਵੇਗੀ ਜਿਸ ‘ਚ 37 ਕੁਨੈਕਟੀਵਿਟੀ ਫੀਚਰਜ਼ ਮਿਲਣਗੇ। ਜੋ ਹਰ ਮਾਡਲ ਦੇ ਹਿਸਾਬ ਨਾਲ ਵੱਖ-ਵੱਖ ਹਨ। ਕੀਆ ਸੈਲਟੋਸ ਨੂੰ ਮੋਬਾਈਲ ਐਪ ਰਾਹੀਂ ਸਟਾਰਟ, ਬੰਦ, ਏਸੀ ਕੰਟਰੋਲ ਤੋਂ ਇਲਾਵਾ ਜੀਓ ਫੈਨਸਿੰਗ ਯਾਨੀ ਕਿ ਕਾਰ ਦੇ ਇੱਕ ਹੱਦ ਤੋਂ ਬਾਹਰ ਜਾਣ 'ਤੇ ਤੁਹਾਨੂੰ ਮੋਬਾਈਲ 'ਤੇ ਨੋਟੀਫਿਕੇਸ਼ਨ ਭੇਜੇਗੀ।
Seltos ਦੇ 1.5 ਲੀਟਰ ਨੈਚੂਰਲੀ ਐਸਪਿਰੇਟਿਡ ਪੈਟਰੋਲ ਇੰਜਣ 115 bhp ਦੀ ਪਾਵਰ ਤੇ 144 Nm ਦਾ ਟਾਰਕ ਪੈਦਾ ਕਰਦਾ ਹੈ। 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਅਤੇ 6 ਸਪੀਡ ਸੀਵੀਟੀ ਆਟੋਮੈਟਿਕ ਗੀਅਰਬਾਕਸ ਨਾਲ ਲੈਸ ਹੈ ਜੋ ਕ੍ਰਮਵਾਰ 16.5 ਕਿਲੋਮੀਟਰ ਪ੍ਰਤੀ ਲੀਟਰ (ਮੈਨੂਅਲ) ਤੇ 16.8 ਕਿਲੋਮੀਟਰ ਪ੍ਰਤੀ ਲੀਟਰ (ਸੀਵੀਟੀ) ਦੀ ਐਵਰੇਜ ਦਿੰਦਾ ਹੈ।
ਇਸੇ ਤਰ੍ਹਾਂ ਡੀਜ਼ਲ ਇੰਜਣ 115 bhp ਦੀ ਪਾਵਰ ਤੇ 250 Nm ਦਾ ਟਾਰਕ ਪੈਦਾ ਕਰਦਾ ਹੈ। 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਤੇ 6 ਸਪੀਡ ਆਟੋਮੈਟਿਕ ਗੀਅਰਬਾਕਸ ਨਾਲ ਲੈਸ ਹੈ ਜੋ ਕ੍ਰਮਵਾਰ 21 ਕਿਲੋਮੀਟਰ ਪ੍ਰਤੀ ਲੀਟਰ (ਮੈਨੂਅਲ) ਤੇ 18 ਕਿਲੋਮੀਟਰ ਪ੍ਰਤੀ ਲੀਟਰ (ਆਟੋਮੈਟਿਕ) ਦੀ ਐਵਰੇਜ ਦਿੰਦਾ ਹੈ।
ਕੰਪਨੀ Seltos ਦੇ 1.4 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਨੂੰ ਖਾਸ ਮੰਨਦੀ ਹੈ। ਇਹ ਇੰਜਣ 138 bhp ਦੀ ਪਾਵਰ ਤੇ 242 Nm ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਤੇ 7 ਸਪੀਡ ਡੀਸੀਟੀ ਆਟੋਮੈਟਿਕ ਗੀਅਰਬਾਕਸ ਨਾਲ ਲੈਸ ਹੈ ਜੋ ਕ੍ਰਮਵਾਰ 16.1 ਕਿਲੋਮੀਟਰ ਪ੍ਰਤੀ ਲੀਟਰ (ਮੈਨੂਅਲ) ਤੇ 16.5 ਕਿਲੋਮੀਟਰ ਪ੍ਰਤੀ ਲੀਟਰ (ਡੀਸੀਟੀ) ਦੀ ਐਵਰੇਜ ਦਿੰਦਾ ਹੈ।
ਕੰਪਨੀ ਨੇ Seltos ਦੇ 1.5 ਲੀਟਰ ਨੈਚੂਰਲੀ ਐਸਪਿਰੇਟਿਡ ਪੈਟਰੋਲ ਤੇ 1.5 ਲੀਟਰ ਡੀਜ਼ਲ ਇੰਜਣਾਂ ਨੂੰ Tech Line ਦਾ ਨਾਂਅ ਦਿੱਤਾ ਹੈ, ਜਿਸ ਵਿੱਚ ਕੁੱਲ HT E, HT K, HT K Plus, HT X ਤੇ HT X Plus ਨਾਂਅ ਦੇ ਪੰਜ-ਪੰਜ ਵੇਰੀਐਂਟ ਹਨ। ਇਸ ਤੋਂ ਇਲਾਵਾ 1.4-litre Turbo GDI ਇੰਜਣ ਨੂੰ GT Line ਦਾ ਨਾਂਅ ਦਿੱਤਾ ਗਿਆ ਹੈ, ਜਿਸ ਵਿੱਚ ਤਿੰਨ ਵੇਰੀਐਂਟ GT K, GT X ਤੇ GT X Plus ਸ਼ਾਮਲ ਹਨ। ਇਸ ਤਰ੍ਹਾਂ Kia Seltos ਦੇ ਦੋ ਪੈਟਰੋਲ ਤੇ ਇੱਕ ਡੀਜ਼ਲ ਇੰਜਣ ਦਰਮਿਆਨ ਕੁੱਲ 16 ਵੇਰੀਐਂਟ ਹੋਣਗੇ। ਸਾਰੇ ਇੰਜਣ BS6 (ਭਾਰਤ ਸਟੇਜ 6) ਪ੍ਰਦੂਸ਼ਨ ਮਾਪਦੰਡਾਂ ਦੇ ਮੁਤਾਬਕ ਹਨ, ਜੋ ਅਗਲੇ ਸਾਲ ਤੋਂ ਲਾਗੂ ਹੋਣ ਜਾ ਰਹੇ ਹਨ।
ਕੰਪਨੀ ਨੇ ਭਾਰਤੀ ਬਾਜ਼ਾਰ ਦੇ ਹਿਸਾਬ ਨਾਲ Seltos ਦੀ ਕੀਮਤ ਨੂੰ ਕਾਫੀ ਆਕਰਸ਼ਕ ਰੱਖਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 9.69 ਲੱਖ ਤੋਂ ਸ਼ੁਰੂ ਹੋ ਕੇ 15.99 ਲੱਖ ਰੁਪਏ ਤਕ ਜਾਵੇਗੀ। Kia Seltos ਆਪਣੇ ਮੁੱਖ ਮੁਕਾਬਲੇਬਾਜ਼ਾਂ Hyundai Creta, Tata Harrier, MG Hector, Nissan Kicks, Renault Capture ਤੇ Mahindra XUV 500 ਨੂੰ ਸਖ਼ਤ ਟੱਕਰ ਦੇਵੇਗੀ।
ਕੀਆ ਸੈਲਟੋਸ ‘ਚ ਕਈ ਐਡਵਾਂਸ ਫੀਚਰਜ਼ ਵੀ ਆਉਂਦੇ ਹਨ, ਜਿਨ੍ਹਾਂ ‘ਚ ਐਂਡ੍ਰੌਇਡ ਆਟੋ ਤੇ ਐਪਲ ਕਾਰ ਪਲੇਅ ਕੁਨੈਕਟੀਵਿਟੀ ਸਪੋਰਟ ਕਰਨ ਵਾਲਾ 10.25 ਇੰਚ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ, Bose ਦਾ ਪ੍ਰੀਮੀਅਮ ਮਿਊਜ਼ਿਕ ਸਿਸਟਮ, 360 ਡਿਗਰੀ ਕੈਮਰਾ ਤੇ ਛੇ ਏਅਰਬੈਗ ਜਿਹੇ ਸੁਰੱਖਿਆ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ।
ਕੋਰੀਆਈ ਕੰਪਨੀ ਕੀਆ (Kia) ਨੇ ਆਪਣੀ ਪਹਿਲੀ ਕਾਰ ਸੈਲਟੋਸ (Seltos) ਭਾਰਤ ਵਿੱਚ ਉਤਾਰ ਦਿੱਤੀ ਹੈ। ਸੈਲਟੋਸ ਨੇ ਪਹਿਲੀ ਝਲਕ ਨਾਲ ਹੀ ਲੋਕਾਂ ਦਾ ਮਨ ਮੋਹ ਲਿਆ ਸੀ ਤੇ ਹੁਣ ਕੰਪਨੀ ਨੇ ਰਸਮੀ ਤੌਰ 'ਤੇ ਗੱਡੀ ਨੂੰ ਬਾਜ਼ਾਰ ਵਿੱਚ ਉਤਾਰ ਦਿੱਤਾ ਹੈ।
- - - - - - - - - Advertisement - - - - - - - - -