ਕੀਆ ਸੈਲਟੋਸ, ਟਾਟਾ ਹੈਰੀਅਰ ਤੇ ਐਮਜੀ ਹੈਕਟਰ ਦਾ ਮੁਕਾਬਲਾ, ਜਾਣੋ ਕਿਹੜੀ ਬਿਹਤਰ SUV
ਜੇਕਰ ਗੱਲ ਇਨ੍ਹਾਂ ਕਾਰਾਂ ਦੀ ਕੀਮਤ ਦੀ ਕੀਤੀ ਜਾਵੇ ਤਾਂ ਕੀਆ ਸੈਲਟੋਸ ਦੀ ਕੀਮਤ 10-17 ਲੱਖ ਰੁਪਏ, ਐਮਜੀ ਹੈਕਟਰ 12-17 ਲੱਖ ਰੁਪਏ ਤੇ ਹੈਰੀਅਰ 12 ਤੋਂ 17 ਲੱਖ ਰੁਪਏ ਐਕਸ਼ ਸ਼ੋਅਰੂਮ ਰੱਖੀ ਗਈ ਹੈ।
ਐਮਜੀ ਹੈਕਟਰ ਤੇ ਟਾਟਾ ਹੈਰੀਅਰ ਦੇ ਡੀਜ਼ਲ ਇੰਜ਼ਨ ਸਿਰਫ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਹੀ ਆਉਂਦੇ ਹਨ। ਉਧਰ ਸੈਲਟੋਸ ਨਾਲ ਮੈਨੂਅਲ ਤੇ ਆਟੋਮੈਟਿਕ ਦੋਵੇਂ ਗਿਅਰਬਾਕਸ ਦਾ ਆਪਸ਼ਨ ਮਿਲਦਾ ਹੈ।
ਤਿੰਨਾਂ ਕਾਰਾਂ ਵਿੱਚੋਂ ਐਮਜੀ ਸਭ ਤੋਂ ਜ਼ਿਆਦਾ ਪਾਵਰਫੁੱਲ ਹੈ। ਹੈਕਟਰ ਤੇ ਹੈਰੀਅਰ ਇੱਕੋ ਜਿੰਨੀ ਟਾਰਕ ਪੈਦਾ ਕਰਦੀਆਂ ਹਨ। ਸੈਲਟੋਸ ਦਾ ਮਾਈਲੇਜ਼ ਦੋਵਾਂ ਕਾਰਾਂ ਤੋਂ ਜ਼ਿਆਦਾ ਹੈ।
ਹੈਕਟਰ ਦੇ ਨਾਲ ਵੀ 6-ਸਪੀਡ ਤੇ ਡੀਸੀਟੀ ਗਿਅਰਬਾਕਸ ਦਾ ਆਪਸ਼ਨ ਹੈ। ਦੋਵੇਂ ਕਾਰਾਂ ‘ਚ ਐਮਜੀ ਹੈਕਟਰ ਜ਼ਿਆਦਾ ਪਾਵਰ ਤੇ ਟਾਰਕ ਪੈਦਾ ਕਰਨ ਵਾਲੀ ਕਾਰ ਹੈ। ਹੈਕਟਰ ਮਾਈਲੇਜ਼ ਦੇ ਮਾਮਲੇ ‘ਚ ਸੈਲਟੋਸ ਤੋਂ ਪਿੱਛੇ ਹੈ।
ਇੰਜ਼ਨ ਦੀ ਗੱਲ ਕੀਤੀ ਜਾਵੇ ਤਾਂ ਟਾਟਾ ਹੈਰੀਅਰ ਦੇ ਨਾਲ ਪੈਟਰੋਲ ਦਾ ਆਪਸ਼ਨ ਨਹੀਂ ਹੈ। ਸੈਲਟੋਸ ਦੋ ਪੈਟਰੋਲ ਇੰਜ਼ਨਾਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਨ੍ਹਾਂ ਨਾਲ ਆਟੋਮੈਟਿਕ ਗਿਅਰਬਾਕਸ ਯੂਨਿਟ ਦਾ ਆਪਸ਼ਨ ਦਿੱਤਾ ਗਿਆ ਹੈ।
ਕੀਮਤ ਦੇ ਮਾਮਲੇ ‘ਚ ਸੈਲਟੋਸ, ਟਾਟਾ ਹੈਰੀਅਰ ਤੇ ਐਮਜੀ ਹੈਕਟਰ ਨੂੰ ਟੱਕਰ ਦੇ ਸਕਦੀ ਹੈ। ਜੇਕਰ ਇਨ੍ਹਾਂ ਦੇ ਸਾਈਜ਼ ਦੀ ਗੱਲ ਕੀਤੀ ਜਾਵੇ ਤਾਂ ਤਿੰਨਾਂ ਵਿੱਚੋਂ ਐਮਜੀ ਸਭ ਤੋਂ ਲੰਬੀ ਤੇ ਉੱਚੀ ਕਾਰ ਹੈ। ਜਦਕਿ ਚੌੜਾਈ ਦੇ ਮਾਮਲੇ ‘ਚ ਹੈਰੀਅਰ ਅੱਗੇ ਹੈ। ਸੈਲਟੋਸ ਇਸ ਦੇ ਹੇਠਲੇ ਸੈਗਮੈਂਟ ਦੀ ਕਾਰ ਹੈ।