✕
  • ਹੋਮ

ਉੱਡਦੇ ਜਹਾਜ਼ ਬੱਚੀ ਦਾ ਹੋਇਆ ਜਨਮ

ਏਬੀਪੀ ਸਾਂਝਾ   |  10 Apr 2017 10:42 AM (IST)
ਉੱਡਦੇ ਜਹਾਜ਼ ਬੱਚੀ ਦਾ ਹੋਇਆ ਜਨਮ
1

ਐਤਵਾਰ ਨੂੰ ਤੁਰਕੀ ਏਅਰ ਲਾਈਨਜ਼ ਦੀ ਫਲਾਈਟ ਵਿੱਚ ਇੱਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ।

2

ਏਅਰ ਲਾਈਨਜ਼ ਦੇ ਸਟਾਫ਼ ਨੇ ਨਵੇਂ ਮਹਿਮਾਨ ਨਾਲ ਫਲਾਈਟ ਵਿੱਚ ਤਸਵੀਰਾਂ ਖਿਚਵਾਈਆਂ ਅਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ।

3

ਬੱਚੀ ਦੇ ਜਨਮ ਤੋਂ ਬਾਅਦ ਜਹਾਜ਼ ਦੀ ਲੈਂਡਿੰਗ ਹੋਈ ਅਤੇ ਮਾਂ ਅਤੇ ਧੀ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਦੋਹਾਂ ਦੀ ਹਾਲਤ ਠੀਕ ਹੈ।

4

ਤੁਰਕੀ ਏਅਰ ਲਾਈਨਜ਼ ਨੇ ਇਸ ਗੱਲ ਦੀ ਜਾਣਕਾਰੀ ਟਵੀਟਰ ਉੱਤੇ ਦਿੱਤੀ। Welcome on board Princess! Applause goes to our cabin crew! ???????????????? pic.twitter.com/FFPI16Jqgt — Turkish Airlines (@TurkishAirlines) April 7, 2017

5

ਏਅਰ ਲਾਈਨਜ਼ ਅਨੁਸਾਰ ਜਿਸ ਸਮੇਂ ਬੱਚੀ ਨੇ ਜਨਮ ਲਿਆ ਤਾਂ ਫਲਾਈਟ 42.000 ਫੁੱਟੀ ਦੀ ਉਚਾਈ ਉੱਤੇ ਸੀ।

6

ਤੁਰਕੀ ਏਅਰ ਲਾਈਨਜ਼ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਨੈਫੀ ਨਾਮਕ ਇੱਕ ਗਰਭਵਤੀ ਮਹਿਲਾ ਨੂੰ ਅਚਾਨਕ ਲੇਬਰ ਪੈੱਨ ਹੋਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਫਲਾਈਟ ਵਿੱਚ ਮੌਜੂਦ ਅਮਲੇ ਨੇ ਬੱਚੀ ਦੇ ਜਨਮ ਵਿੱਚ ਮਦਦ ਕੀਤੀ।

  • ਹੋਮ
  • Photos
  • ਖ਼ਬਰਾਂ
  • ਉੱਡਦੇ ਜਹਾਜ਼ ਬੱਚੀ ਦਾ ਹੋਇਆ ਜਨਮ
About us | Advertisement| Privacy policy
© Copyright@2026.ABP Network Private Limited. All rights reserved.