ਪੁਲਿਸ ਚੇਤਾਵਨੀਆਂ ਦੇ ਬਾਵਜੂਦ ਨਹੀਂ ਥੰਮ੍ਹ ਰਿਹਾ ki ki ਚੈਲੰਜ, ਹੁਣ ਇਸ ਅਦਾਕਾਰਾ ਨੇ ਪੋਸਟ ਕੀਤੀ ਵੀਡੀਓ

ਪੁਲਿਸ ਦੀ ਚੇਤਾਵਨੀ ਦੇ ਬਾਵਜੂਦ ki ki ਚੈਲੰਜ ਦਾ ਕ੍ਰੇਜ਼ ਘਟ ਨਹੀਂ ਰਿਹਾ। ਕੈਨੇਡੀਅਨ ਰੈਪਰ ਡ੍ਰੇਕ ਦੇ ਗਾਣੇ ਕਿੱਕੀ ਚੈਲੰਜ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ।
ਦਿੱਲੀ ਤੋ ਲੈ ਕੇ ਮੁੰਬਈ, ਉੱਤਰ ਪ੍ਰਦੇਸ਼ ਤਕ ਦੀ ਪੁਲਿਸ ਨੇ ਲੋਕਾਂ ਨੂੰ ਇਹ ਚੈਲੰਜ ਨਾ ਕਰਨ ਦੀ ਅਪੀਲ ਦੇ ਨਾਲ-ਨਾਲ ਚੇਤਾਵਨੀ ਵੀ ਦਿੱਤੀ ਹੈ।
ਪੁਲਿਸ ਨੇ ਲੋਕਾਂ 'ਤੇ ਚਲਦੀ ਗੱਡੀ ਵਿੱਚੋਂ ਉੱਤਰ ਕੇ ਡਾਂਸ ਕਰਨ 'ਤੇ ਜੁਰਮਾਨਾ ਲਾਉਣ ਤੇ ਗੱਡੀ ਜ਼ਬਤ ਕਰਨ ਦੀ ਚੇਤਾਵਨੀ ਦਿੱਤੀ ਹੈ।
ਪਰ ਆਮ ਲੋਕਾਂ ਦੇ ਨਾਲ-ਨਾਲ ਸਿਤਾਰਿਆਂ 'ਤੇ ਵੀ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ।
ਜੀ ਹਾਂ, ਹੁਣ ਇਸ ਚੈਲੰਜ ਵਿੱਚ ਸ਼ਾਮਲ ਹੋ ਗਈ ਹੈ ਟੈਲੀਵਿਜ਼ਨ ਅਦਾਕਾਰਾ ਸ਼ਰਧਾ ਆਰੀਆ।
ਸ਼ਰਧਾ ਆਰੀਆ ਨੇ ਕੁਝ ਸਮਾਂ ਪਹਿਲਾਂ ਕਿੱਕੀ ਚੈਲੰਜ 'ਤੇ ਚੱਲਦੀ ਗੱਡੀ ਤੋਂ ਉੱਤਰ ਕੇ ਨੱਚਦੇ ਹੋਏ ਆਪਣਾ ਵੀਡੀਓ ਪੋਸਟ ਕੀਤਾ ਹੈ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਰਧਾ ਨੇ ਲਿਖਿਆ ਹੈ ਕਿ ਦੋ ਵਾਰ ਫੇਲ੍ਹ ਹੋਣ ਤੋਂ ਬਾਅਦ ਆਖਰਕਾਰ ਇਹ ਵੀਡੀਓ ਬਣਿਆ ਹੈ।
ਹਾਲਾਂਕਿ, ਸ਼ਰਧਾ ਨੇ ਵੀਡੀਓ ਪੋਸਟ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਲਿਖਿਆ ਹੈ ਕਿ ਕਿਰਪਾ ਕਰਕੇ ਆਵਾਜਾਈ ਵਾਲੀ ਸੜਕ 'ਤੇ ਜਾਂ ਜਿੱਥੇ ਵੀ ਖ਼ਤਰੇ ਦਾ ਸੰਕੇਤ ਹੋ, ਇਸ ਚੈਲੰਜ ਨੂੰ ਕਰਨ ਦੀ ਕੋਸ਼ਿਸ਼ ਨਾ ਕਰੋ।
ਉਸ ਨੇ ਇਹ ਵੀ ਲਿਖਿਆ ਹੈ ਕਿ ਅਸੀਂ ਫ਼ਿਲਮ ਖੇਤਰ ਵਿੱਚ ਹਾਂ, ਇਸ ਲਈ ਜਾਣਦੇ ਹਾਂ ਕਿ ਇਨ੍ਹਾਂ ਚੀਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਕਿੰਝ ਕਰਨਾ ਹੈ।
ਸ਼ਰਧਾ ਨੇ ਅਜਿਹੇ ਡਾਂਸ ਕਰਦਿਆਂ ਆਪਣੀਆਂ ਦੋ ਵੀਡੀਓ ਪੋਸਟ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਹ ਡਾਂਸ ਫਲੋਰ 'ਤੇ ਕਰੋ ਨਾ ਕਿ ਸੜਕ ਉੱਪਰ।