ਕਿਮ ਕਾਰਦਸ਼ੀਆਂ ਨੇ ਰੱਖੀ ਟਰੰਪ ਦੀ ਕੁਰਸੀ 'ਤੇ ਅੱਖ
ਅੱਗੇ ਵੇਖੋ ਇੰਸਟਾਗ੍ਰਾਮ ਤੋਂ ਲਈਆਂ ਕਿਮ ਦੀਆਂ ਕੁਝ ਹੋਰ ਤਸਵੀਰਾਂ।
ਕਿਮ ਨੇ ਕਿਹਾ ਸੀ ਕਿ ਜਾਨਸਨ ਨਾਲ ਉਸ ਦਾ ਭਾਵਨਾਤਮਕ ਰਿਸ਼ਤਾ ਹੈ।
ਬੀਤੀ ਛੇ ਜੂਨ ਨੂੰ ਟਰੰਪ ਨੇ ਜਾਨਸਨ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ।
ਐਲਿਸ ਮੈਰੀ ਜਾਨਸਨ ਨਾਂ ਦੇ ਕੈਦੀ ਨੂੰ 20 ਸਾਲ ਤੋਂ ਜ਼ਿਆਦਾ ਜੇਲ੍ਹ ਵਿੱਚ ਗੁਜ਼ਾਰਨ ਤੋਂ ਬਾਅਦ ਕਿਮ ਕਾਰਦਸ਼ਿਆਂ ਨੇ ਉਸ ਨੂੰ ਮੁਆਫ਼ ਕਰਨ ਸਬੰਧੀ ਟਰੰਪ ਨਾਲ ਮੁਲਾਕਾਤ ਕੀਤੀ ਸੀ।
ਕਿਮ ਨੇ ਜੇਲ੍ਹ ਸੁਧਾਰ 'ਤੇ ਚਰਚਾ ਕਰਨ ਲਈ ਪਿਛਲੇ ਮਹੀਨੇ ਟਰੰਪ ਨਾਲ ਮੁਲਾਕਾਤ ਕੀਤੀ ਸੀ।
ਕਿਮ ਨੇ ਇਹ ਵੀ ਕਿਹਾ ਕਿ ਇਹ ਵਿਚਾਰ ਹੀ ਹਨ, ਕੁਝ ਵੀ ਹੋ ਸਕਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਂ ਕਦੇ ਨਾ ਨਹੀਂ ਕਹਾਂਗੀ।
ਰਿਐਲਿਟੀ ਟੈਲੀਵਿਜ਼ਨ ਸਟਾਰ ਕਿਮ ਕਾਰਦਸ਼ਿਆਂ ਵੈਸਟ ਨੇ ਕਿਹਾ ਹੈ ਕਿ ਸਮਾਂ ਤੇ ਮੌਕਾ ਆਉਣ 'ਤੇ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਨੂੰ ਤਿਆਰ ਹੈ, ਪਰ ਫਿਲਹਾਲ ਉਸ ਦੇ ਦਿਮਾਗ 'ਚ ਅਜਿਹੀ ਕੋਈ ਯੋਜਨਾ ਨਹੀਂ।
ਵੈੱਬਸਾਈਟ ਹਾਲੀਵੁੱਡ ਰਿਪੋਰਟ ਡੌਟ ਕੌਮ ਮੁਤਾਬਕ ਇਹ ਪੁੱਛੇ ਜਾਣ 'ਤੇ ਕਿ ਜਦ ਟਰੰਪ ਰਾਸ਼ਟਰਪਤੀ ਹਨ ਤਾਂ ਇਹ ਹੋ ਸਕਦਾ ਹੈ, ਤਾਂ ਕਿਮ ਨੇ ਜਵਾਬ ਦਿੱਤਾ ਕਿ ਮੈਨੂੰ ਪਤਾ ਹੈ, ਇਹੋ ਕਾਰਨ ਹੈ ਕਿ ਕਾਨਿਏ ਉਨ੍ਹਾਂ ਨੂੰ ਪਸੰਦ ਕਰਦੇ ਹਨ।
ਸੀਐਨਐਨ ਨੂੰ ਦਿੱਤੇ ਇੰਟਰਵਿਊ ਵਿੱਚ ਕਿਮ ਨੇ ਰੈਪਰ ਕਾਨਿਏਵੈਸਟ ਨਾਲ ਆਪਣੇ ਵਿਆਹ ਤੇ ਮਾਂ ਬਣਨ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਆਏ ਸਕਾਰਾਤਮਕ ਬਦਲਾਅ ਬਾਰੇ ਚਰਚਾ ਕੀਤੀ।