ਲੋਹੜੀ ਮੌਕੇ ਪੰਜਾਬ 'ਚ ਰਾਹੁਲ-ਮੋਦੀ ਦੇ ਪੇਚੇ
ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਿਹੜੀ ਪਾਰਟੀ ਦੀ ਗੁੱਡੀ ਚੜ੍ਹਦੀ ਹੈ ਇਸ ਵਿੱਚ ਹਾਲੇ ਸਮਾਂ ਹਾਲੇ ਬਾਕੀ ਹੈ ਪਰ ਦੋਵਾਂ ਵੱਡੇ ਲੀਡਰਾਂ ਦੀਆਂ ਪਤੰਗਾਂ ਨੂੰ ਲੱਗਦੇ ਤੁਣਕਿਆਂ ਦਾ ਨਜ਼ਾਰਾ ਵਾਕਿਆ ਹੀ ਦਿਲਚਸਪ ਰਹੇਗਾ।
ਦੁਕਾਨਦਾਰਾਂ ਦੀ ਮੰਨੀਏ ਤਾਂ ਜਿਸ ਹਿਸਾਬ ਨਾਲ ਪਤੰਗਾਂ ਦੀ ਵਿਕਰੀ ਹੋ ਰਹੀ ਹੈ, ਉਸ ਹਿਸਾਬ ਨਾਲ ਰਾਹੁਲ ਗਾਂਧੀ ਤੇ ਮੋਦੀ ਦੇ ਅਸਮਾਨ 'ਚ ਪੈਂਦੇ ਪੇਚੇ ਦਾ ਇੱਕ ਵੱਖਰਾ ਹੀ ਲੁਤਫ਼ ਹੋਵੇਗਾ।
ਲੋਕ ਰਾਹੁਲ ਗਾਂਧੀ ਤੇ ਨਰੇਂਦਰ ਮੋਦੀ ਦੀਆਂ ਇਕੱਲਿਆਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਨਾਲੋਂ ਇੱਕੋ ਪਤੰਗ 'ਤੇ ਦੋਵਾਂ ਦੀ ਛਪੀ ਤਸਵੀਰ ਵਾਲੀ ਪਤੰਗ ਵਧੇਰੇ ਖਰੀਦ ਰਹੇ ਹਨ।
ਲੁਧਿਆਣਾ ਵਿੱਚ ਲੋਹੜੀ ਮੌਕੇ ਰਾਹੁਲ ਗਾਂਧੀ ਤੇ ਮੋਦੀ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਬੜੇ ਜ਼ੋਰਾਂ-ਸ਼ੋਰਾਂ ਨਾਲ ਵਿਕ ਰਹੀਆਂ ਹਨ। ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜੇ ਲੋਕ ਆਪੋ-ਆਪਣੇ ਚਹੇਤੇ ਲੀਡਰ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਖਰੀਦ ਰਹੇ ਹਨ।
ਲੁਧਿਆਣਾ: ਆਪਸ ਵਿੱਚ ਸਿਆਸੀ ਵਿਰੋਧੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਚਕਾਰ ਹੁਣ ਅਸਮਾਨੀਂ ਪੇਚੇ ਵੀ ਲਾਉਣਗੇ।