ਲਾਂਚ ਤੋਂ ਪਹਿਲਾਂ ਹੀ ਕੀਆ ਸੈਲਟੋਸ ਦਾ ਜਲਵਾ
ਏਬੀਪੀ ਸਾਂਝਾ | 13 Aug 2019 04:11 PM (IST)
1
ਸੈਗਮੈਂਟ ਵਿੱਚ ਇਸ ਦਾ ਮੁਕਾਬਲਾ ਹੁੰਡਾਈ ਕ੍ਰੇਟਾ, ਮਾਰੂਤੀ ਐਸ-ਕਰਾਸ, ਨਿਸਾਨ ਕਿਕਸ, ਰੈਨੌ ਕੈਪਚਰ ਤੇ ਡਸਟਰ ਨਾਲ ਹੋਵੇਗਾ। ਕੀਮਤ ਦੇ ਹਿਸਾਬ ਨਾਲ ਇਹ ਟਾਟਾ ਹੈਰੀਅਰ ਤੇ ਐਮਜੀ ਹੈਕਟਰ ਨੂੰ ਵੀ ਮੁਕਾਬਲਾ ਦਏਗੀ।
2
ਕੀਆ ਮੋਟਰਜ਼ ਨੇ ਅਜੇ ਤੱਕ ਸੈਲਟੋਸ ਐਸਯੂਵੀ ਦੀਆਂ ਕੀਮਤਾਂ ਬਾਰੇ ਖ਼ੁਲਾਸਾ ਨਹੀਂ ਕੀਤਾ। ਇਸ ਦੀ ਕੀਮਤ 10 ਤੋਂ 16 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।
3
ਕੀਆ ਸੈਲਟੋਸ ਦੇਸ਼ ਵਿੱਚ ਕੰਪਨੀ ਦੀ ਪਹਿਲੀ ਕਾਰ ਹੈ। ਇਹ ਭਾਰਤ ਵਿੱਚ 22 ਅਗਸਤ ਨੂੰ ਲਾਂਚ ਕੀਤੀ ਜਾਏਗੀ।
4
ਕੀਆ ਮੋਟਰਜ਼ ਦੀ ਸੈਲਟੋਸ ਐਸਯੂਵੀ ਦੀ ਹੁਣ ਤਕ 23,000 ਤੋਂ ਵੱਧ ਬੁਕਿੰਗ ਹੋ ਚੁੱਕੀ ਹੈ। ਗਾਹਕਾਂ ਨੂੰ ਕਾਰ ਦੀ ਡਿਲੀਵਰੀ ਵਿੱਚ ਜ਼ਿਆਦਾ ਦੇਰੀ ਨਾ ਕਰਨੀ ਪਏ, ਇਸ ਲਈ ਕੰਪਨੀ ਨੇ ਇਸ ਦਾ ਪ੍ਰੋਡਕਸ਼ਨ ਵੀ ਸ਼ੁਰੂ ਕਰ ਦਿੱਤਾ ਹੈ।